27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬੀਬੀ ਭੱਠਲ ਦੇ ਬਿਆਨ ਦੀ ਸਰਕਾਰ ਜਾਂਚ ਕਰਵਾਏ -ਭਾਰਾਪੁਰ

Ad Position 21
No active advertisement
ਅਜੀਤ ਡੈਸਕ 03-02-2026
ਮਜਾਰੀ/ਸਾਹਿਬਾ, 2 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਕਾਂਗਰਸ ਨੇ ਰਾਜ ਸੱਤਾ ਲਈ ਪੰਜਾਬ ਨੂੰ ਤਬਾਹ ਕਰਨ ਲਈ ਵੱਡੀਆਂ ਸਾਜ਼ਿਸ਼ਾਂ ਰਚੀਆਂ ਤੇ ਸਿੱਖ ਨੌਜਵਾਨ ਪੀੜ੍ਹੀ ਦਾ ਰੱਜ ਕੇ ਘਾਣ ਕੀਤਾ | ਜਿਸ 'ਤੇ ਕਾਂਗਰਸ ਦੀ ਵੱਡੀ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਬਿਆਨ ਨੇ ਇਹ ਸਾਬਤ ਕਰ ਦਿੱਤਾ ਹੈ | ਇਹ ਪ੍ਰਗਟਾਵਾ ਸਿੱਖ ਆਗੂ ਬਲਜੀਤ ਸਿੰਘ ਭਾਰਾਪੁਰ ਨੇ ਪਿੰਡ ਸਾਹਿਬਾ ਵਿਖੇ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਵੀ ਮੰਨਿਆ ਸੀ ਕਿ ਜਦੋਂ ਉਹ ਕਾਂਗਰਸ ਦੇ ਐਮ.ਪੀ ਸਨ ਤਾਂ ਉਨ੍ਹਾਂ ਨੇ ਵੀ 25 ਨੌਜਵਾਨਾਂ ਦਾ ਆਤਮ
ਸਮਰਪਣ ਕਰਵਾਇਆ ਸੀ, ਉਹ ਸਾਰੇ ਮਾਰ ਦਿੱਤੇ ਸਨ | ਬਾਅਦ ਵਿਚ ਜਿਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸਾਬਕਾ ਮੁੱਖ ਮੰਤਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦੇ ਹੱਥ ਸਿੱਖ ਨੌਜਵਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਡੁੰਘਾਈ ਨਾਲ ਜਾਂਚ ਕਰਵਾਏ ਕਿ ਉਹ ਕਿਹੜੇ ਅਫ਼ਸਰ ਤੇ ਕਾਂਗਰਸੀ ਨੇਤਾ ਸਨ ਜੋ ਬੰਬ ਧਮਾਕੇ ਕਰਨ ਦੀਆਂ ਸਲਾਹਾਂ ਦਿੰਦੇ ਸਨ | ਇਹ ਸਾਜ਼ਿਸ਼ਾਂ ਬੇਨਕਾਬ ਹੋਣੀਆਂ ਚਾਹੀਦੀਆਂ ਹਨ | ਇਸ ਮੌਕੇ ਉਨ੍ਹਾਂ ਨਾਲ ਰਘਵੀਰ ਸਿੰਘ ਰਾਣਾ, ਗੁਰਬਿੰਦਰ ਸਿੰਘ ਡਿਪਟੀ ਸੰਮਤੀ ਮੈਂਬਰ, ਚਰਨ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਰਾਣਾ ਸੁਚਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਨ.ਆਰ.ਆਈ ਮੋਹਨ ਸਿੰਘ ਮਾਨ ਵਲੋਂ ਬਾਬਾ ਗੋਲਾ ਸਕੂਲ ਦੇ ਲੋੜਵੰਦ ਬੱਚਿਆਂ ਦੀ ਸਹਾਇਤਾ ਅਗਲੀ ਖ਼ਬਰ ਬਾਬਾ ਧਰਮ ਦਾਸ ਅਸਥਾਨ ਚੱਕ ਗੁਰੂ ਵਿਖੇ ਮੇਲਾ 7 ਨੂੰ
Ad Position 24