ਬੰਗਾ, 2 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਐਨ.ਆਰ.ਆਈ ਮੋਹਨ ਸਿੰਘ ਮਾਨ ਵਲੋਂ ਬਾਬਾ ਗੋਲਾ ਸਕੂਲ ਬੰਗਾ ਦੇ ਲੋੜਵੰਦ ਬੱਚਿਆਂ ਨੂੰ ਬੂਟ ਆਦਿ ਸਹਾਇਤਾ ਭੇਟ ਕਰਕੇ ਮਦਦ ਕੀਤੀ | ਇਸ ਮੌਕੇ ਹਾਜ਼ਰ ਸਮਾਜ ਸੇਵੀ ਮੈਡਮ ਬਲਦੀਸ਼ ਕੌਰ ਅਨੁਸਾਰ ਮੋਹਨ ਸਿੰਘ ਮਾਨ ਅਕਸਰ ਇਹ ਸੇਵਾਵਾਂ ਨਿਭਾਉਂਦੇ ਰਹਿੰਦੇ ਹਨ | ਮੋਹਨ ਸਿੰਘ ਮਾਨ ਦੇ ਪੰਜਾਬ ਤੋਂ ਸਹਿਯੋਗੀ ਸੇਵਾਦਾਰ ਮੈਡਮ ਬਲਦੀਸ਼ ਕੌਰ ਬੰਗਾ ਤੇ ਸਤਨਾਮ ਸਿੰਘ ਖਟਕੜ, ਸੁਰਿੰਦਰ ਸਿੰਘ ਖਟਕੜ ਆਦਿ ਨੇ ਹਾਜ਼ਰ ਹੋ ਕੇ ਇਹ ਸੇਵਾ ਨਿਭਾਈ | ਇਸ ਮੌਕੇ ਹੋਰਨਾਂ ਵਿਚ ਮੈਡਮ ਸੁਖਜੀਤ ਕੌਰ ਪੂਨੀਆ, ਸਕੂਲ ਇੰਚਾਰਜ ਮੈਡਮ ਜਸਵਿੰਦਰ ਕੌਰ, ਡਾਕਟਰ ਬਿੰਦੂ ਕੈਂਥ, ਰਮੇਸ਼ ਕੁਮਾਰ ਪੀ. ਟੀ. ਆਈ, ਵਰਿੰਦਰ ਕੁਮਾਰ, ਰੇਸ਼ਮ ਕੌਰ, ਕਿਰਨਜੀਤ ਕੌਰ, ਸਟੇਟ ਅਵਾਰਡੀ ਮੈਡਮ ਜਸਵਿੰਦਰ ਕੌਰ ਸਕੂਲ ਇੰਚਾਰਜ, ਰਮੇਸ਼ ਕੁਮਾਰ ਪੀ.ਟੀ ਆਈ, ਰੇਸ਼ਮ ਕੌਰ ਪੰਜਾਬੀ ਮਿਸਟ੍ਰੈਸ, ਵਰਿੰਦਰ ਕੁਮਾਰ ਹਿੰਦੀ ਮਾਸਟਰ, ਕਿਰਨਜੀਤ ਕੌਰ ਹਿੰਦੀ ਮਿਸਟ੍ਰੈਸ ਆਦਿ ਹਾਜਰ ਸਨ |