ਬੰਗਾ, 2 ਫਰਵਰੀ (ਧਰਮਵੀਰ ਪਾਲ)-ਐਨ.ਆਰ.ਆਈ ਯੂਨੀਅਨ ਵਰਲਡ ਦੇ ਪ੍ਰਧਾਨ ਤੇ ਉੱਘੇ ਬਿਜਨਸਮੈਨ, ਸਮਾਜ ਸੇਵੀ ਦੇਵ ਥਿੰਦ ਚੰਡੀਗੜ੍ਹ ਵਿਖੇ ਭਾਜਪਾ 'ਚ ਸ਼ਾਮਲ ਹੋਏ | ਇਸ ਸੰਬੰਧੀ ਦੇਵ ਥਿੰਦ ਯੂ.ਕੇ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਕਰਾਇਆ ਗਿਆ | ਸੁਨੀਲ ਜਾਖੜ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ 'ਚ ਹੁਣ ਵਿਸ਼ਵਾਸ ਹੈ ਕਿ ਭਾਜਪਾ ਸੱਚ ਦੇ ਆਧਾਰ 'ਤੇ ਕੰਮ ਕਰਦੀ ਹੈ | ਇਸ ਨਾਲ ਜਿੱਥੇ ਪੂਰੀ ਦੁਨੀਆਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਬੱਲ ਮਿਲੇਗਾ | ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਸੁਖਵਿੰਦਰ ਸਿੰਘ ਕੰਗ ਕੰਬੋਜ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ ਫਾਜ਼ਿਲਕਾ ਤੇ ਪ੍ਰਤਾਪ ਸਿੰਘ ਵਾਲੀਬਾਲ ਹਾਜ਼ਰ ਸਨ | ਦੇਵ ਸਿੰਘ ਥਿੰਦ ਯੂ.ਕੇ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਨੂੰ ਜੋ ਸਮੱਸਿਆਵਾਂ ਆਉਂਦੀਆਂ ਸਨ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਕੰਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੀ.ਜੇ.ਪੀ ਦੀ ਸਰਕਾਰ ਹੈ ਤੇ ਐਨ.ਆਰ.ਆਈ ਦੀਆਂ ਸਮੱਸਿਆਵਾਂ ਨੂੰ ਉਠਾਉਣ ਦੇ ਲਈ ਇੱਕ ਵਧੀਆ ਪਲੇਟਫਾਰਮ ਹੈ | ਉਨ੍ਹਾਂ ਕਿਹਾ ਕਿ ਬੀ.ਜੇ.ਪੀ ਦੀ ਆਨ, ਬਾਨ, ਸ਼ਾਨ ਨੂੰ ਬਰਕਰਾਰ ਰੱਖਣ ਲਈ ਹਰ ਕੰਮ ਕਰਾਂਗਾ |