ਫ਼ਰੀਦਕੋਟ, 4 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਬਾਜਾ ਵਿਖੇ ਚੰਦਨ ਈਕੋ ਕਲੱਬ ਵਲੋਂ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ 'ਚ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦੇ ਸਟਾਫ਼ ਨੇ ਹਿੱਸਾ ਲਿਆ | ਇਸ ਵਰਕਸ਼ਾਪ 'ਚ ਭਾਗੀਦਾਰਾਂ ਨੇ ਪੁਰਾਣੇ ਫ਼ਾਲਤੂ ਪਏ ਕੱਪੜਿਆਂ ਅਤੇ ਹੋਰ ਵਿਅਰਥ ਪਦਾਰਥਾਂ ਦੀ ਵਰਤੋਂ ਕਰਕੇ ਬੈਗ, ਡੋਰਮੈਟ, ਪਰਸ, ਸਜਾਵਟੀ ਵਸਤੂਆਂ ਆਦਿ ਵਰਗੇ ਉਪਯੋਗੀ ਉਤਪਾਦ ਬਣਾਉਣਾ ਸਿੱਖਿਆ | ਇਸ ਮੌਕੇ ਆਰਟ ਐਂਡ ਕਰਾਫਟ ਅਧਿਆਪਕ ਸੁਖਜਿੰਦਰ ਸਿੰਘ, ਲਾਇਬ੍ਰੇਰੀਅਨ ਨਿਸ਼ੂ, ਸਾਇੰਸ ਮਿਸਟ੍ਰੈਸ ਪੰਮਾ ਕੌਰ, ਇੰਚਾਰਜ ਆਰਤੀ ਸਰਮਾ, ਰਿਸੋਰਸ ਪਰਸਨ ਰੋਸ਼ਨ ਲਾਲ, ਸਕੂਲ ਇੰਚਾਰਜ ਗਗਨਦੀਪ ਅੱਤਰ, ਕੁਲਦੀਪ ਸਿੰਘ ਗਿੱਲ ਅਤੇ ਸਮੂਹ ਸਟਾਫ਼ ਹਾਜ਼ਰ ਸੀ |