ਕੋਟਕਪੂਰਾ, 4 ਫ਼ਰਵਰੀ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਦੇ ਪਿੰਡ ਕੰਮੇਆਣਾ ਵਿਖੇ ਲਿੰਕ ਸੜਕ ਕੰਮੇਆਣਾ ਤੋਂ ਡੱਗੋ ਰੋਮਾਣਾ ਅਪ ਟੂ ਫਿੱਡੇ ਕਲਾਂ (ਪੀ. ਐਮ. ਜੀ. ਐਸ. ਵਾਈ.) ਰੋਡ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ | ਇਸ ਸੜਕ ਦੀ ਲੰਬਾਈ 8.36 ਕਿਲੋਮੀਟਰ ਹੈ ਅਤੇ ਇਸ ਪ੍ਰੋਜੈਕਟ 'ਤੇ ਲਗਪਗ 7.32 ਕਰੋੜ ਦੀ ਲਾਗਤ ਆਵੇਗੀ | ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਸੜਕ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ, ਕਿਉਂਕਿ ਇਸ ਨਾਲ ਫ਼ਸਲਾਂ ਨੂੰ ਮੰਡੀਆਂ ਤੱਕ ਪਹੁੰਚਾਉਣਾ ਆਸਾਨ ਹੋਵੇਗਾ ਅਤੇ ਪਿੰਡ ਦਾ ਸੰਪਰਕ ਮੁੱਖ ਸੜਕਾਂ ਨਾਲ ਹੋਰ ਮਜ਼ਬੂਤ ਹੋਵੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੇ ਸਮੂਹਿਕ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ, ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ, ਬੋਹੜ ਸਿੰਘ ਰੱਤੀ ਰੋੜੀ ਬਲਾਕ ਸੰਮਤੀ ਮੈਂਬਰ, ਸੁਖਜੀਤ ਸਿੰਘ ਢਿੱਲਵਾਂ, ਮਨਦੀਪ ਮੌਂਗਾ, ਸਿਮਰਨਜੀਤ ਸਿੰਘ ਐਮ.ਸੀ., ਹਰਦੀਪ ਸਿੰਘ, ਗੈਰੀ ਵੜਿੰਗ, ਮਨਜੀਤ ਕੌਰ ਸਰਪੰਚ ਕੰਮੇਆਣਾ, ਦਿਲਬਾਗ ਸਰਪੰਚ ਚਮੇਲੀ, ਅਮਰੀਕ ਸਿੰਘ ਸਰਪੰਚ ਡੱਗੋ ਰੋਮਾਣਾ, ਚਮਕੌਰ ਸਰਪੰਚ ਹਰੀਏਵਾਲਾ, ਡਾ. ਮਨਜੀਤ ਕੰਮੇਆਣਾ, ਰਾਣਾ ਰਣਜੀਤ ਗਾਇਕ, ਰਵਿੰਦਰ ਗਿੱਲ, ਵਿਰਸਾ ਸਿੰਘ, ਮਹਿੰਦਰਪਾਲ ਸ਼ਰਮਾ, ਗੁਰਮੁੱਖ ਸੰਧੂ ਨੰਬਰਦਾਰ, ਪਰਮਜੀਤ ਸਿੰਘ, ਸੁਖਬੀਰ ਸੰਧੂ, ਅੰਮਿ੍ਤਪਾਲ ਫਿੱਡੇ, ਜਗਦੀਪ ਸਿੰਘ ਗਿੱਲ ਸਿਰਸੜੀ ਸਮੇਤ ਹੋਰ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ |