ਫ਼ਰੀਦਕੋਟ, 4 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਸ਼ਹੀਦ ਲਾਂਸ ਹੌਲਦਾਰ ਪਰਮਿੰਦਰ ਸਿੰਘ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਦੇ ਵਿਦਿਆਰਥੀਆਂ ਨੇ ਕਿ੍ਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਦਾ ਵਿੱਦਿਅਕ ਦੌਰਾ ਕੀਤਾ | ਉਨ੍ਹਾਂ ਆਰਗੈਨਿਕ ਫ਼ਾਰਮ ਸਰਾਂਵਾਂ ਵਿਖੇ ਦੌਰਾ ਕੀਤਾ | ਵਿਦਿਆਰਥੀਆਂ ਨੇ ਆਰਗੈਨਿਕ ਖੇਤੀ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਐਸ.ਐਸ.ਮਾਸਟਰ ਸੰਜੀਵ ਕੁਮਾਰ ਅਰੋੜਾ ਅਤੇ ਲਖਵੀਰ ਸਿੰਘ ਡੀ.ਪੀ.ਵੀ. ਵੀ ਹਾਜ਼ਰ ਸਨ |