20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਨਹਿਰੀ ਵਿਭਾਗ ਦੀ ਬੰਦੀ ਤੇ ਵਾਟਰ ਸਪਲਾਈ ਵਿਭਾਗ ਦੀ ਲਾਪ੍ਰਵਾਹੀ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 06-02-2026
ਸ੍ਰੀ ਮੁਕਤਸਰ ਸਾਹਿਬ, 5 ਫ਼ਰਵਰੀ (ਹਰਮਹਿੰਦਰ ਪਾਲ)-ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਹਿਰੀ ਵਿਭਾਗ ਵਲੋਂ 40 ਦਿਨ ਦੀ ਨਹਿਰੀ ਬੰਦੀ ਕੀਤੀ ਗਈ ਹੈ | ਜਿਸ ਲਈ ਵਿਭਾਗ ਨੇ ਪਹਿਲਾਂ ਹੀ ਵਾਟਰ ਸਪਲਾਈ ਵਿਭਾਗ ਨੂੰ ਸੂਚਿਤ ਕਰ ਦਿੱਤਾ ਸੀ ਕਿ ਇਸ ਲਈ ਕੋਈ ਬਦਲਵੇਂ ਪ੍ਰਬੰਧ ਕੀਤੇ ਜਾਣ, ਜਦਕਿ ਵਿਭਾਗ ਦੇ ਕੰਨ 'ਤੇ ਜੂੰਅ ਨਹੀਂ ਸਰਕੀ, ਜਿਸ ਦਾ ਖ਼ਾਮਿਆਜ਼ਾ ਹੁਣ ਸ਼ਹਿਰ ਵਾਸੀ ਭੁਗਤ ਰਹੇ ਹਨ | ਪਿਛਲੇ 2 ਹਫ਼ਤਿਆਂ ਤੋਂ ਸ਼ਹਿਰ ਵਾਸੀਆਂ ਨੂੰ ਨਹਿਰੀ ਪਾਣੀ ਨਸੀਬ ਨਹੀਂ ਹੋਇਆ | ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ, ਕਿਉਂਕਿ ਧਰਤੀ ਹੇਠਲਾ ਪਾਣੀ ਸ਼ਹਿਰ ਦੇ ਅੰਦਰ ਪੀਣ ਯੋਗ ਨਹੀਂ ਹੈ | ਇਸ ਤੋਂ ਪ੍ਰੇਸ਼ਾਨ ਲੋਕ ਹੁਣ ਆਰ.ਓ. ਤੋਂ ਮੁੱਲ ਦਾ ਪਾਣੀ ਲੈ ਕੇ ਪੀਣ ਲਈ ਮਜ਼ਬੂਰ ਹਨ | ਦੂਜੇ ਪਾਸੇ ਔਰਤਾਂ ਜ਼ਿਆਦਾ ਪ੍ਰੇਸ਼ਾਨ ਹਨ, ਕਿਉਂਕਿ ਉਨ੍ਹਾਂ ਨੂੰ ਇਕੱਲਾ ਪੀਣ ਲਈ ਨਹੀਂ ਘਰ ਦੇ ਹੋਰ ਕੰਮਾਂ ਲਈ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ | ਵਿਭਾਗ ਦੀ ਅਣਗਹਿਲੀ ਕਾਰਨ ਹੁਣ ਲੱਖਾਂ ਲੋਕ ਹੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਪਰ ਨਹਿਰੀ ਵਿਭਾਗ ਦੀ ਬੰਦੀ ਅਜੇ ਹੋਰ ਪਤਾ ਨਹੀਂ ਕਿੰਨੇ ਦਿਨ ਚੱਲੇਗੀ | ਜਦਕਿ ਦੋ ਹਫ਼ਤਿਆਂ ਵਿਚ ਹੀ ਲੋਕ ਤਰਾਹ-ਤਰਾਹ ਕਰ ਰਹੇ ਹਨ | ਇਸ ਤੋਂ ਇਲਾਵਾ ਪਿੰਡਾਂ ਦੇ ਵਾਟਰ ਵਰਕਸ ਵੀ ਬੰਦ ਪਏ ਹਨ ਅਤੇ ਫ਼ਸਲਾਂ ਲਈ ਵੀ ਪਾਣੀ ਦੀ ਜ਼ਰੂਰਤ ਹੈ | ਕੰਜਿਊਮਰ ਅਵੇਅਰਨੈੱਸ ਗਰੁੱਪ ਦੇ ਆਗੂਆਂ ਸ਼ਾਮ ਲਾਲ ਗੋਇਲ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਭਾਗਸਰ, ਕਾਲਾ ਸਿੰਘ ਬੇਦੀ, ਭੰਵਰ ਲਾਲ, ਸੁਭਾਸ਼ ਚਗਤੀ, ਬਲਜੀਤ ਸਿੰਘ ਆਦਿ ਨੇ ਮੰਗ ਕੀਤੀ ਕਿ ਨਹਿਰੀ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਪਾਣੀ ਦੀ ਬੰਦੀ ਜਲਦ ਸਮਾਪਤ ਕਰੇ ਅਤੇ ਵਾਟਰ ਸਪਲਾਈ ਵਿਭਾਗ ਆਪਣੀ ਜ਼ਿੰਮੇਵਾਰੀ ਸਮਝੇ, ਤਾਂ ਜੋ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਸੇਵੇਵਾਲਾ 'ਚ 'ਯਾਦੋਂ ਕਾ ਸਫ਼ਰ' ਵਿਦਾਇਗੀ ਸਮਾਰੋਹ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ 7 ਨੂੰ - ਕੋਟਲਾ
Ad Position 24