19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

18ਵਾਂ ਨਵਰੀਤ ਯਾਦਗਾਰੀ ਖੂਨਦਾਨ ਕੈਂਪ ਬਰਗਾੜੀ ਵਿਖੇ 22 ਨੂੰ

ਬਰਗਾੜੀ, 19 ਨਵੰਬਰ (ਲਖਵਿੰਦਰ ਸ਼ਰਮਾ)-ਕਰੀਬ 18 ਸਾਲ ਪਹਿਲਾਂ ਸਮਾਜ ਸੇਵੀ ਮਾ. ਜੋਗਿੰਦਰ ਸਿੰਘ ਖਾਲਸਾ ਦੀ ਪੋਤਰੀ ਨਵਰੀਤ ਕੌਰ ਸਪੁੱਤਰੀ ਸਮਾਜ ਸੇਵੀ ਅਜੇਪਾਲ ਬਰਗਾੜੀ ਛੋਟੀ ਉਮਰ ਵਿਚ ਅਚਾਨਕ ਸਦੀਵੀ ਵਿਛੋੜਾ ਦੇ ਗਈ ਸੀ।

Ad Position 21
No active advertisement
ਅਜੀਤ ਡੈਸਕ 20-11-2026
ਬਰਗਾੜੀ, 19 ਨਵੰਬਰ (ਲਖਵਿੰਦਰ ਸ਼ਰਮਾ)-ਕਰੀਬ 18 ਸਾਲ ਪਹਿਲਾਂ ਸਮਾਜ ਸੇਵੀ ਮਾ. ਜੋਗਿੰਦਰ ਸਿੰਘ ਖਾਲਸਾ ਦੀ ਪੋਤਰੀ ਨਵਰੀਤ ਕੌਰ ਸਪੁੱਤਰੀ ਸਮਾਜ ਸੇਵੀ ਅਜੇਪਾਲ ਬਰਗਾੜੀ ਛੋਟੀ ਉਮਰ ਵਿਚ ਅਚਾਨਕ ਸਦੀਵੀ ਵਿਛੋੜਾ ਦੇ ਗਈ ਸੀ। ਨਵਰੀਤ ਦੇ ਸਮੁੱਚੇ ਪਰਿਵਾਰ ਅਤੇ ਸਹਿਯੋਗੀ ਸੱਜਣਾਂ ਦੇ ਉਪਰਾਲੇ ਨਾਲ ਨਵਰੀਤ ਦੀ ਯਾਦ ਨੂੰ ਸਦੀਵੀ ਬਣਾਏ ਰੱਖਣ ਲਈ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਵਾਰ 18ਵਾਂ ਖੂਨਦਾਨ ਕੈਂਪ ਤੇ ਸਨਮਾਨ ਸਮਾਰੋਹ 22 ਨਵੰਬਰ ਨੂੰ ਵਿਸ਼ਵਕਰਮਾ ਧਰਮਸ਼ਾਲਾ ਬਰਗਾੜੀ ਵਿਖੇ ਰੱਖਿਆ ਗਿਆ ਹੈ। ਸਮਾਗਮ ਦੇ ਮੁੱਖ ਮਹਿਮਾਨ ਐਗਜੀਕਿਉਟਿਵ ਡਾਇਰੈਕਟਰ ਏਮਜ਼ ਹਸਪਤਾਲ ਬਠਿੰਡਾ ਦੇ ਪ੍ਰੋ. (ਡਾ). ਰਤਨ ਗੁਪਤਾ, ਵਿਸ਼ੇਸ ਮਹਿਮਾਨ ਪ੍ਰਸਿੱਧ ਡਾ. ਰਾਜੀਵ ਗੁਪਤਾ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਸਵੈ ਜਨਗਣਨਾ ਸੰਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਲੇਖ ਤੇ ਕੁਇਜ਼ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਵਿਖਾਈ ਪ੍ਰਤਿਭਾ
Ad Position 24