ਕੋਟਕਪੂਰਾ, 5 ਫ਼ਰਵਰੀ (ਮੋਹਰ ਸਿੰਘ ਗਿੱਲ)-ਪਿੰਡ ਚਹਿਲ ਦੇ ਜੰਮਪਲ ਅਤੇ ਇੰਗਲੈਂਡ ਨਿਵਾਸੀ ਪੂਰਨ ਸਿੰਘ ਵਿਰਕ (82) ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ | ਅੱਜ ਪਿੰਡ ਚਹਿਲ ਦੇ ਸਮਸ਼ਾਨਘਾਟ ਵਿਖੇ ਬੇਹੱਦ ਸੋਗਮਈ ਮਾਹੌਲ 'ਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਨਗਰ ਨਿਵਾਸੀਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਹਰਚਰਨ ਸਿੰਘ ਅਰਾਈਆਂਵਾਲਾ, ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ (ਭਤੀਜਾ), ਵਿਰਸਾ ਸਿੰਘ ਪਟਵਾਰੀ, ਬਲਾਕ ਸੰਮਤੀ ਮੈਂਬਰ ਜਗਸੀਰ ਸਿੰਘ ਚਹਿਲ, ਸਾਬਕਾ ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ, ਇੰਦਰਦੀਪ ਸਿੰਘ ਬਰਾੜ, ਜਸਪ੍ਰੀਤ ਸਿੰਘ ਜੱਸ ਬਰਾੜ ਚਹਿਲ, ਸਰਪੰਚ ਸੁਖਦੇਵ ਸਿੰਘ, ਮਿ੍ਤਕ ਪੂਰਨ ਸਿੰਘ ਵਿਰਕ ਦੇ ਪੁੱਤਰ ਗੁਰਮੀਤ ਸਿੰਘ ਰਾਜਾ ਵਿਰਕ, ਧੀਆਂ ਗੁਰਪ੍ਰੀਤ ਕੌਰ ਤੇ ਇੰਦਰਜੀਤ ਕੌਰ, ਭਤੀਜੇ ਜੱਸੀ ਵਿਰਕ, ਸੁਖਮੰਦਰ ਸਿੰਘ ਵਿਰਕ, ਜਸਵਿੰਦਰ ਸਿੰਘ ਵਿਰਕ, ਪੋਤਰਾ ਲਖਵੀਰ ਸਿੰਘ ਵਿਰਕ ਸਮੇਤ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੱਡੀ ਗਿਣਤੀ 'ਚ ਹਾਜ਼ਰ ਸਨ | ਸਭਨਾਂ ਨੇ ਵਿਰਕ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |