ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

Ad Position 21
No active advertisement
ਅਜੀਤ ਡੈਸਕ 22-02-2026
ਫ਼ਰੀਦਕੋਟ, 21 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਪ੍ਰਾਇਮਰੀ ਸਕੂਲ ਜ਼ਿਲ੍ਹਾ ਜੇਲ੍ਹ ਫ਼ਰੀਦਕੋਟ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਨੇ ਬੱਚਿਆਂ ਨੂੰ ਪੇਪਰ ਬੋਰਡ, ਪੈਨਸਿਲਾਂ ਅਤੇ ਬਾਲ ਪੈਨ ਵੰਡੇ ਗਏ | ਸੁਰਿੰਦਰਪਾਲ ਕੌਰ ਸਰਾਂ ਜਨਰਲ ਸਕੱਤਰ ਨੇ ਮੈਂਬਰਾਂ ਤੇ ਸਕੂਲ ਸਟਾਫ਼ ਨੂੰ ਜੀ ਆਇਆਂ ਕਿਹਾ | ਉਨ੍ਹਾਂ ਦੱਸਿਆ ਕਿ ਭਾਰਤੀ ਸ਼ਰਮਾ ਹੈੱਡ ਟੀਚਰ ਪ੍ਰਾਇਮਰੀ ਸਕੂਲ ਦੇ ਕਾਰਨ ਹੀ ਅੱਜ ਕਲੱਬ ਨੂੰ ਇਨ੍ਹਾਂ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ | ਭਾਰਤੀ ਸ਼ਰਮਾ ਹੈੱਡ ਟੀਚਰ ਨੇ ਕਲੱਬ ਦੇ ਮੈਂਬਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ | ਇਸ ਮੌਕੇ ਤੇਜਿੰਦਰਪਾਲ ਕੌਰ ਮਾਨ, ਮੰਜੂ ਸੁਖੀਜਾ, ਰਜਨੀ ਮਹਿਤਾ, ਸੋਭਾ ਅਗਰਵਾਲ, ਅਰਵਿੰਦ ਛਾਬੜਾ, ਕੇ.ਪੀ ਸਿੰਘ ਸਰਾਂ, ਰਾਜੇਸ਼ ਸੁਖੀਜਾ, ਸੁਖਵੰਤ ਸਿੰਘ, ਪ੍ਰਭਪਾਲ ਕੌਰ, ਸ਼ਿਵਾਨੀ, ਕੁਲਵਿੰਦਰ ਕੌਰ, ਸੰਜੂ ਰਾਣੀ, ਵਿੱਮੀ ਮੋਂਗਾ, ਜੋਤੀ ਰਾਣੀ, ਵਰਿੰਦਰ ਕੌਰ, ਗੁਰਜੀਤ ਕੌਰ ਅਤੇ ਲੱਖਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਭਗਤੂਆਣਾ ਦੇ ਦੁੱਲਟ ਪਰਿਵਾਰ ਨੂੰ ਸਦਮਾ, ਗੁਰਚਰਨ ਕੌਰ ਦੁੱਲਟ ਦਾ ਦਿਹਾਂਤ
Ad Position 24
No active advertisement