ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

21 ਧੀਆਂ ਦਾ ਸਮੂਹਿਕ ਕੰਨਿਆਦਾਨ ਸਮਾਗਮ ਅੱਜ

Ad Position 21
No active advertisement
ਅਜੀਤ ਡੈਸਕ 22-02-2026
ਡੱਬਵਾਲੀ, 21 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਲਾਇਨਜ਼ ਕਲੱਬ 'ਅਕਸ' ਵਲੋਂ 21 ਜੋੜਿਆਂ ਦੇ ਸਮੂਹਿਕ ਕੰਨਿਆਦਾਨ ਸਮਾਗਮ ਛੇਵਾਂ 'ਅਕਸ ਆਸ਼ੀਰਵਾਦ' 22 ਫ਼ਰਵਰੀ ਨੂੰ ਕਰਵਾਇਆ ਜਾਵੇਗਾ, ਜਿਸ ਵਿਚ ਹਰਿਆਣਾ, ਪੰਜਾਬ ਤੇ ਰਾਜਸਥਾਨ ਤੋਂ ਬਾਰਾਤਾਂ ਡੱਬਵਾਲੀ ਪੁੱਜਣਗੀਆਂ | ਸਮਾਗਮ ਮੌਕੇ 15 ਵਿਆਹ ਸਿੱਖ ਮਰਿਆਦਾ ਅਤੇ 6 ਵਿਆਹ ਹਿੰਦੂ ਰਿਵਾਜ ਮੁਤਾਬਕ ਕਰਵਾਏ ਜਾਣਗੇ | ਚੌਟਾਲਾ ਰੋਡ ਸਥਿਤ ਓਮ ਹੋਟਲ ਵਿਖੇੇ ਹੋਣ ਵਾਲੇ ਸ਼ਾਨਦਾਰ ਸਮਾਗਮ ਵਿਚ ਵੱਖ-ਵੱਖ ਵਰਗਾਂ ਦੇ ਵੱਖ-ਵੱਖ ਪ੍ਰਮੁੱਖ ਪਤਵੰਤੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣਗੇ | ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਲਈ ਕਲੱਬ ਦੇ 51 ਕਾਰਕੁੰਨ ਪਹਿਲਾਂ ਤੋਂ ਤਿਆਰੀਆਂ ਵਿਚ ਜੁਟੇ ਹਨ, ਜਦਕਿ 150 ਤੋਂ ਵੱਧ ਕਾਰਕੁੰਨ ਸਮਾਗਮ ਦੌਰਾਨ ਸੇਵਾਵਾਂ ਨਿਭਾਉਣਗੇ | ਸਮਾਗਮ ਦੌਰਾਨ ਨਵੇਂ ਵਿਆਹੇ ਜੋੜਿਆਂ ਅਤੇ ਹਾਜ਼ਰ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਰੋਕਣ, ਨਸ਼ਾ ਮੁਕਤੀ, ਵਾਤਾਵਰਨ ਰਾਖੀ, ਜੀਵ-ਜੰਤੂਆਂ ਦੀ ਰੱਖਿਆ ਦੀ ਸਹੁੰ ਚੁਕਾਈ ਜਾਵੇਗੀ | ਬਿਹਤਰ ਜ਼ਿੰਦਗੀ ਖ਼ਾਤਰ ਨਵੇਂ ਵਿਆਹੇ ਜੋੜਿਆਂ ਲਈ ਮੁਫ਼ਤ ਕਿੱਤਾ ਸਿਖਲਾਈ ਦੀ ਵਿਵਸਥਾ ਕੀਤੀ ਗਈ ਹੈ | ਇਸ ਦੇ ਇਲਾਵਾ ਮੁੱਖ ਮੰਤਰੀ ਸ਼ਗਨ ਯੋਜਨਾ ਤਹਿਤ 71 ਹਜ਼ਾਰ ਰੁਪਏ ਦੀ ਮਾਲੀ ਮਦਦ ਦਸਤਾਵੇਜ਼ੀ ਕਾਰਵਾਈ ਮੌਕੇ 'ਤੇ ਮੁਫ਼ਤ ਕਰਵਾਈ ਜਾਵੇਗੀ | ਹਰ ਜੋੜੇ ਨੂੰ ਘਰੇਲੂ ਵਰਤੋਂ ਦਾ ਸਾਮਾਨ, ਕੱਪੜੇ, ਗਹਿਣੇ, ਪੰਜ ਬੂਟੇ ਅਤੇ ਨਕਦ ਸ਼ਗਨ ਦਿੱਤਾ ਜਾਵੇਗਾ | ਸਮਾਰੋਹ ਵਿਚ ਸ਼ਹਿਨਾਈ, ਰਵਾਇਤੀ ਨਾਚ, ਸੂਫ਼ੀਆਨਾ ਸੰਗੀਤ, ਲੋਕ ਪੇਸ਼ਕਾਰੀਆਂ, ਮੂਕ ਨਾਟਕ, ਜਾਦੂ ਅਤੇ ਮਹਿੰਦੀ ਕਲਾ ਦੀਆਂ ਪੇਸ਼ਕਾਰੀਆਂ ਹੋਣਗੀਆਂ |
Ad Position 22
No active advertisement
ਪਿਛਲੀ ਖ਼ਬਰ 'ਪੇਂਡੂ ਚੌਧਰ' ਲਈ ਅਕਾਲੀ ਦਲ 'ਚ ਐਸ.ਸੀ. ਰਾਜਨੀਤੀ ਦੇ ਸਮੀਕਰਨ ਬਣੇ ਦਿਲਚਸਪ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24
No active advertisement