18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਟੀ.ਈ.ਟੀ. ਦੀ ਪ੍ਰੀਖਿਆ ਜ਼ਬਰਦਸਤੀ ਲਾਗੂ ਕਰਨ ਦੇ ਖ਼ਿਲਾਫ਼ ਅਧਿਆਪਕਾਂ 'ਚ ਰੋਸ

Ad Position 21
No active advertisement
ਅਜੀਤ ਡੈਸਕ 24-02-2026
ਫ਼ਰੀਦਕੋਟ, 23 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਅਧਿਆਪਕ ਸੰਘਰਸ਼ ਕਮੇਟੀ ਜ਼ਿਲ੍ਹਾ ਫਰੀਦਕੋਟ ਵਲੋਂ ਟੀ.ਈ.ਟੀ. ਦੀ ਪ੍ਰੀਖਿਆ ਪੁਰਾਣੇ ਨਿਯੁਕਤ ਅਧਿਆਪਕਾਂ 'ਤੇ ਲਾਗੂ ਕੀਤੀ ਜਾ ਰਹੀ ਸ਼ਰਤ ਦੇ ਖਿਲਾਫ਼ ਉਚੇਚੇ ਤੌਰ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਰਜ ਕਰਵਾਈ ਗਈ | ਇਸ ਸਬੰਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੂੰ ਮੰਗ ਪੱਤਰ ਸੌਂਪਦਿਆਂ ਇਸ ਗੰਭੀਰ ਮਸਲੇ ਦਾ ਤੁਰੰਤ ਹੱਲ ਕੱਢਣ ਦੀ ਮੰਗ ਕੀਤੀ ਗਈ | ਅਧਿਆਪਕ ਆਗੂਆਂ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਫ਼ਰੀਦਕੋਟ, ਜੀਤੇਂਦਰ ਕੁਮਾਰ ਹੰਸ ਮੀਤ ਪ੍ਰਧਾਨ ਪੰਜਾਬ ਮਾਸਟਰ ਕੇਡਰ ਯੂਨੀਅਨ, ਪ੍ਰੀਤ ਭਗਵਾਨ ਸਿੰਘ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਫ਼ਰੀਦਕੋਟ, ਨਰਿੰਦਰ ਕੁਮਾਰ ਜਨਰਲ ਸਕੱਤਰ ਮਾਸਟਰ ਕੇਡਰ ਅਤੇ ਰਜਿੰਦਰ ਕੁਮਾਰ ਮੀਤ ਪ੍ਰਧਾਨ ਪੰਜਾਬ ਮਾਸਟਰ ਕੇਡਰ ਯੂਨੀਅਨ, ਗੁਰਟੇਕ ਸਿੰਘ ਪ੍ਰਧਾਨ ਐਸ.ਸੀ- ਬੀ.ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ, ਰਵੀ ਇੰਦਰ ਸਿੰਘ ਘਾਲੀ ਜਰਨਲ ਸਕੱਤਰ ਪੀ.ਐਸ.ਐਮ.ਯੂ (ਸਿੱਖਿਆ ਵਿਭਾਗ) ਜ਼ਿਲ੍ਹਾ ਯੂਨਿਟ ਫ਼ਰੀਦਕੋਟ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਮੂਹ ਪੰਜਾਬ ਦੇ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਸਾਲਾਂ ਤੋਂ ਇਮਾਨਦਾਰੀ ਅਤੇ ਲਗਨ ਨਾਲ ਆਪਣੀ ਸੇਵਾ ਨਿਭਾ ਰਹੇ ਹਨ, ਉਨ੍ਹਾਂ 'ਤੇ ਟੀ.ਈ.ਟੀ. ਦੀ ਸ਼ਰਤ ਲਾਗੂ ਕਰਨਾ ਨਿਆਂਸੰਗਤ ਨਹੀਂ ਹੈ | ਪੁਰਾਣੇ ਨਿਯੁਕਤ ਮੁਲਾਜ਼ਮਾਂ ਨੂੰ ਨਵੀਂ ਸ਼ਰਤਾਂ ਦੇ ਘੇਰੇ ਵਿਚ ਲਿਆਉਣਾ ਉਨ੍ਹਾਂ ਦੇ ਅਧਿਕਾਰਾਂ ਅਤੇ ਮਾਨ-ਸਨਮਾਨ ਨਾਲ ਖਿਲਵਾੜ ਹੈ | ਜ਼ਿਕਰਯੋਗ ਹੈ ਕਿ ਪੁਰਾਣੇ ਲੱਗੇ ਅਧਿਆਪਕ ਸਾਹਿਬਾਨ ਭਾਵੇਂ ਉਹ ਈ.ਟੀ.ਟੀ ਕੇਡਰ ਵਿਚ ਹੋਣ, ਭਾਵੇਂ ਉਹ ਮਾਸਟਰ ਕੇਡਰ ਵਿਚ ਹੋਣ ਜਾਂ ਫਿਰ ਲੈਕਚਰਾਰ ਕੇਡਰ ਵਿਚ ਹੋਣ ਸਾਰੇ ਦੇ ਸਾਰੇ ਅਧਿਆਪਕ ਆਪਣੇ ਬਣਦੇ ਯੋਗ ਪ੍ਰਕਿਰਿਆ ਪਾਸ ਕਰਕੇ ਆਏ ਹਨ ਆਪਣੇ ਬਣਦੇ ਸਮੇਂ ਅਨੁਸਾਰ ਟੈਸਟ ਕਲੀਅਰ ਕਰਕੇ ਆਏ ਸਨ ਤੇ ਉਨ੍ਹਾਂ 'ਤੇ ਹੁਣ ਨਵੇਂ ਕਾਨੂੰਨ ਥੋਪਣੇ ਸਰਾਸਰ ਗਲਤ ਹਨ | ਇਸ ਮੌਕੇ ਗੌਰਵ ਕੱਕੜ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਨੂੰ ਪੰਜਾਬ ਬੀ.ਜੇ.ਪੀ. ਲੀਡਰਸ਼ਿਪ ਅਤੇ ਕੇਂਦਰੀ ਲੀਡਰਸ਼ਿਪ ਦੇ ਧਿਆਨ ਵਿਚ ਲਿਆ ਕੇ ਜਲਦੀ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ | ਉਨ੍ਹਾਂ ਇਹ ਵੀ ਕਿਹਾ ਕਿ ਉਹ ਪੁਰਾਣੇ ਲੱਗੇ ਅਧਿਆਪਕਾਂ ਤੇ ਟੀ.ਈ.ਟੀ. ਲਾਗੂ ਕਰਨ ਦੇ ਹੱਕ ਵਿਚ ਨਹੀਂ ਹਨ ਅਤੇ ਅਧਿਆਪਕਾਂ ਦੇ ਹੱਕਾਂ ਲਈ ਪੂਰੀ ਤਰ੍ਹਾਂ ਵਚਨਬੱਧ ਹਨ | ਅਧਿਆਪਕ ਸੰਘਰਸ਼ ਕਮੇਟੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਰਾਣੇ ਅਧਿਆਪਕਾਂ ਨੂੰ ਟੀ.ਈ.ਟੀ. ਤੋਂ ਛੂਟ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਈ.ਟੀ.ਟੀ ਅਧਿਆਪਕ ਯੂਨੀਅਨ, ਮਾਸਟਰ ਕੇਡਰ ਯੂਨੀਅਨ ਅਤੇ ਲੈਕਚਰਰ ਕੇਡਰ ਯੂਨੀਅਨ ਨੇ ਸਾਂਝੇ ਤੌਰ 'ਤੇ ਟੀ.ਈ.ਟੀ ਦੇ ਖ਼ਿਲਾਫ਼ ਲੜਨ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਬੇਅੰਤ ਸਿੰਘ ਮਾਸਟਰ ਕੈਡਰ, ਜੋਗਿੰਦਰ ਸਿੰਘ ਜਨਰਲ ਸਕੱਤਰ ਈ.ਟੀ.ਯੂ, ਬਖਸ਼ਿੰਦਰ ਸਿੰਘ ਜਨਰਲ ਸਕੱਤਰ ਈ.ਟੀ.ਯੂ, ਜਸਬੀਰ ਸਿੰਘ ਈ ਟੀ ਟੀ ਟੀਚਰ ਪ੍ਰਧਾਨ, ਜਤਿੰਦਰ ਕੁਮਾਰ, ਵੀਰ ਸ੍ਰੇਸ਼ਟ ਓਮ ਪ੍ਰਕਾਸ਼ ਬੋਹਤ ਮਹਾਂਮੰਤਰੀ ਭਾਵਾਧਸ ਭਾਰਤ ਵੀਰ ਪਰਦੀਪ ਕੁਮਾਰ ਕਾਊ ਪ੍ਰਧਾਨ ਭਗਵਾਨ ਵਾਲਮੀਕੀ ਮੰਦਰ ਫ਼ਰੀਦਕੋਟ, ਵੀਰ ਕਿਸ਼ੋਰ ਨਾਗ ਵੰਸ਼ ਜ਼ਿਲ੍ਹਾ ਪ੍ਰਧਾਨ, ਭਾਰਤੀਯ ਵਾਲਮੀਕੀ ਧਰਮ ਸਮਾਜ ਜ਼ਿਲ੍ਹਾ ਸੰਗਠਨ ਫ਼ਰੀਦਕੋਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਈ ਸਾਲ ਪਹਿਲਾਂ ਸੀਵਰੇਜ ਬੋਰਡ ਵਲੋਂ ਪੁੱਟੀ ਸੜਕ ਦੀ ਪੰਜਾਬ ਸਰਕਾਰ ਸਾਰ ਲਵੇ ਅਗਲੀ ਖ਼ਬਰ ਸਿਹਤ ਬੀਮਾ ਯੋਜਨਾ ਤਹਿਤ 24 ਤੋਂ ਪਹਿਲੀ ਮਾਰਚ ਤੱਕ ਕੈਂਪ ਲਗਾਏ ਜਾਣਗੇ: ਡਿਪਟੀ ਕਮਿਸ਼ਨਰ
Ad Position 24