14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮੈਥ ਟੀਚਰਜ਼ ਐਸੋਸੀਏਸ਼ਨ ਦੇ ਵਫ਼ਦ ਵਲੋਂ ਡੀ.ਈ.ਓ. ਸੈਕੰਡਰੀ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 26-02-2026
ਫ਼ਰੀਦਕੋਟ, 25 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਅੱਜ ਮੈਥ ਟੀਚਰਜ਼ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਐਸੋਸੀਏਸ਼ਨ ਵਲੋਂ ਡੀ.ਈ.ਓ. ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ, ਸਕੱਤਰ ਦੇ ਨਾਮ ਮੰਗ-ਪੱਤਰ ਵੀ ਦਿੱਤਾ ਗਿਆ | ਮੰਗ ਪੱਤਰ 'ਚ ਐਸੋਸੀਏਸ਼ਨ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਬੋਰਡ ਦਾ ਗਣਿਤ ਦੇ ਪੇਪਰ ਵਿਚ ਬਹੁਤ ਸਾਰੀਆਂ ਤਰੁੱਟੀਆਂ ਸਨ | ਪੰਜਾਬੀ ਮੀਡੀਅਮ ਤੇ ਅੰਗਰੇਜ਼ੀ ਮੀਡੀਅਮ ਦੇ ਪੇਪਰ ਵਿਚ ਵੱਖ-ਵੱਖ ਪਿ੍ੰਟਿੰਗ ਦੀਆਂ ਗਲਤੀਆਂ ਸਨ, ਓਬਜੈਕਟਿਵ ਪ੍ਰਸ਼ਨਾਂ ਦੀਆਂ ਆਪਸ਼ਨਾਂ ਵੀ ਗਲਤ ਦਿੱਤੀਆਂ ਗਈਆਂ ਸਨ | ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਅਨੁਸਾਰ ਨਹੀਂ ਸੀ | ਕਈ ਪ੍ਰਸ਼ਨਾਂ 'ਚ ਕੈਲਕੂਲੇਸ਼ਨ ਬਹੁਤ ਅÏਖੀਆਂ ਸਨ | ਇਸ ਲਈ ਵਿਦਿਆਰਥੀਆਂ ਨੂੰ ਢੁਕਵੀਂ ਗਰੇਸ ਦੇਣ ਦੀ ਮੰਗ ਕੀਤੀ ਗਈ | ਇਹ ਵੀ ਮੰਗ ਕੀਤੀ ਗਈ ਕਿ ਮੈਥ ਪੇਪਰ ਦੇ ਪ੍ਰਸ਼ਨ ਬਣਤਰ ਹੈ, ਵਿਚ ਵੀ ਆਉਣ ਵਾਲੇ ਸੈਸ਼ਨ ਵਿਚ ਸੋਧ ਕੀਤੀ ਜਾਵੇ | ਬਾਕੀ ਪੇਪਰਾਂ ਦੀ ਤਰ੍ਹਾਂ ਮੈਥ ਦੇ ਪੇਪਰ ਵਿਚ ਵੀ ਓਬਜੈਕਟ ਪ੍ਰਸ਼ਨਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ, ਮਿਲਾਨ ਕਰੋ ਦੇ ਪ੍ਰਸ਼ਨਾਂ ਨੂੰ ਅਤੇ ਪਹਿਰੇ ਵਿਚੋਂ ਲੱਭਣ ਵਾਲੇ ਪ੍ਰਸ਼ਨਾਂ ਨੂੰ ਸ਼ਾਮਿਲ ਕੀਤਾ ਜਾਵੇ ਜਿਸ ਨਾਲ ਬਹੁਤਾ ਕੈਲਕੂਲੇਸ਼ਨ ਵਾਲਾ ਭਾਗ ਨਹੀਂ ਹੋਣਾ ਚਾਹੀਦਾ ਕਿਉਂਕਿ ਵਿਦਿਆਰਥੀਆਂ ਨਾਲ ਇਸ ਨਾਲ ਭਾਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਕਰਕੇ ਪੇਪਰ ਬਹੁਤ ਲੰਬਾਈ ਵਾਲਾ ਅਤੇ ਸਮਾਂ ਖਪਤ ਕਰਨ ਵਾਲਾ ਬਣ ਜਾਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਬੋਰਡ ਦੀ ਅੱਠਵੀਂ ਜਮਾਤ ਨੂੰ ਮਿਸ਼ਨ ਸਮਰੱਥ ਪ੍ਰੋਜੈਕਟ ਤੋਂ ਰਾਹਤ ਮਿਲਣੀ ਚਾਹੀਦੀ ਹੈ | ਜਿਸ ਨਾਲ ਵਿਦਿਆਰਥੀਆਂ ਦਾ ਸਿਲੇਬਸ ਜਲਦੀ ਨਾਲ ਪੂਰਾ ਕਰਕੇ ਦੁਹਰਾਈ ਹੋ ਸਕੇ ਤੇ ਉਹ ਵਧੀਆ ਨੰਬਰ ਪ੍ਰਾਪਤ ਕਰ ਸਕਣ |
ਮੈਥ ਟੀਚਰਜ਼ ਐਸੋਸੀਏਸ਼ਨ ਫ਼ਰੀਦਕੋਟ ਨੇ ਇਹ ਵੀ ਫ਼ੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਐਸ. ਸੀ. ਆਰ. ਟੀ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਸ਼ਨ ਪੱਤਰ ਦੀ ਬਣਤਰ ਅਤੇ ਬੋਰਡ ਦੀ ਕਿਤਾਬ ਵਿਚ ਵੀ ਸੋਧ ਸਬੰਧੀ ਗੱਲਬਾਤ ਕੀਤੀ ਜਾਵੇਗੀ | ਇਸ ਮੌਕੇ ਹੈੱਡ ਮਿਸਟਰੈੱਸ ਰਮਿੰਦਰ ਕੌਰ ਅਤੇ ਹੈੱਡ ਮਾਸਟਰ ਪੂਰਨ ਨਾਥ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ, ਜਨਰਲ ਸਕੱਤਰ ਭਾਰਤ ਭੂਸ਼ਨ ਜਿੰਦਲ, ਪ੍ਰੈਸ ਸਕੱਤਰ ਗੁਰਸ਼ਰਨਜੀਤ ਸਿੰਘ ਬਰਾੜ, ਬਲਾਕ ਪ੍ਰਧਾਨ ਵਿੱਕੀ ਗੋਇਲ, ਗੌਰਵ ਸ਼ਰਮਾ, ਜਗਦੀਪ ਕੁਮਾਰ, ਅਰਸ਼ਦੀਪ ਸਿੰਘ ਗਿੱਲ, ਦੀਪਾਕਰ ਕਪੂਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਸਰਕਾਰੀ ਬਿ੍ਜਿੰਦਰਾ ਕਾਲਜ ਵਿਖੇ ਵਿਦਿਆਰਥੀਆਂ ਨਾਲ ਸੰਪਰਕ ਮੀਟਿੰਗ ਅਗਲੀ ਖ਼ਬਰ ਜਦੋਂ ਵਿਦਿਆਰਥੀ ਆਗੂ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਕੀਤੇ ਬੇਬਾਕ ਸਵਾਲ
Ad Position 24