14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜੰਗਲੀ ਸੂਰ ਘੁਗਿਆਣਾ ਬੀੜ ਦੇ ਨੇੜਲੇ ਪਿੰਡਾਂ ਦੀਆਂ ਫ਼ਸਲਾਂ ਦਾ ਕਰ ਰਹੇ ਉਜਾੜਾ

Ad Position 21
No active advertisement
ਅਜੀਤ ਡੈਸਕ 26-02-2026
ਸਾਦਿਕ, 25 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)- ਮਹਾਰਾਜਾ ਫ਼ਰੀਦਕੋਟ ਦੀ ਲਗਪਗ 6200 ਏਕੜ ਜ਼ਮੀਨ ਵਿਚ ਫ਼ੈਲਿਆ ਪਹਾੜੀ ਕਿੱਕਰਾਂ ਦਾ ਜੰਗਲ ਹੈ | ਜਿਸ ਵਿਚ ਸੂਰ, ਰੋਜ਼, ਲਾਵਾਰਿਸ ਕੁੱਤੇ, ਬੇਸਹਾਰਾ ਪਸ਼ੂ ਰਹਿ ਰਹੇ ਹਨ | ਇਹ ਜੰਗਲੀ ਜਾਨਵਰ ਰਾਤ ਸਮੇਂ ਜੰਗਲ 'ਚੋਂ ਬਾਹਰ ਆ ਕੇ ਇਸ ਦੇ ਲਾਗਲੇ ਪਿੰਡਾਂ ਦੇ 5-7 ਕਿਲੋਮੀਟਰ ਦੇ ਘੇਰੇ ਵਿਚ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰਦੇ ਹਨ | ਰੋਜ਼ ਅਤੇ ਲਾਵਾਰਿਸ ਪਸ਼ੂ ਤਾਂ ਫ਼ਸਲਾਂ ਨੂੰ ਉੱਪਰੋਂ ਮੁੱਛ ਕੇ ਖਾਂਦੇ ਹਨ ਪਰ ਜੰਗਲੀ ਸੂਰ ਅਜਿਹਾ ਜਾਨਵਰ ਹੈ ਜੋ ਫ਼ਸਲ ਨੂੰ ਜੜ੍ਹ ਤੋਂ ਹੀ ਪੁੱਟ ਦਿੰਦਾ ਹੈ ਅਤੇ ਖੇਤਾਂ ਦੇ ਖੇਤ ਤਬਾਹ ਕਰ ਦਿੰਦਾ ਹੈ | ਪਹਿਲੀ ਵਾਰ ਸਾਦਿਕ ਇਲਾਕੇ ਦੇ ਪਿੰਡਾਂ ਵਿਚ ਸੂਰਾਂ ਨੇ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ | ਕਿਸਾਨ ਇਨ੍ਹਾਂ ਨੂੰ ਮਾਰ ਵੀ ਨਹੀਂ ਸਕਦੇ, ਕਿਉਂਕਿ ਜਾਨਵਰਾਂ ਨੂੰ ਮਾਰਨ ਤੇ ਸਖ਼ਤ ਪਾਬੰਦੀ ਹੈ | ਸੂਰ ਝੁੰਡਾਂ ਦੇ ਰੂਪ 'ਚ ਨਿਕਲਦੇ ਹਨ ਅਤੇ ਇਕੱਲੇ ਦੁਕੱਲੇ ਕਿਸਾਨ 'ਤੇ ਹਮਲਾ ਵੀ ਕਰ ਦਿੰਦੇ ਹਨ | ਜਿਸ ਕਰਕੇ ਇਹ ਜਾਨਵਰ ਪੱਕੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ | ਕੁਝ ਬੀੜ ਲਾਗਲੇ ਪਿੰਡਾਂ ਨੇ ਖੇਤਾਂ ਦੁਆਲੇ ਪਿੰਡ ਪੱਧਰ 'ਤੇ ਕੰਡਿਆਲੀ ਤਾਰ ਅਤੇ ਜਾਲੀ ਵੀ ਲਗਵਾਈ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸੂਰ ਇਨ੍ਹਾਂ ਰੋਕਾਂ ਨੂੰ ਤੋੜਕੇ ਵੀ ਲੰਘ ਜਾਂਦੇ ਹਨ | ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਜੰਗਲੀ ਸੂਰਾਂ ਦਾ ਕੋਈ ਹੱਲ ਕੀਤਾ ਜਾਵੇ, ਕਿਉਂਕਿ ਇਨ੍ਹਾਂ ਦੀ ਨਸਲ ਵਿਚ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ | ਜੇਕਰ ਇਨ੍ਹਾਂ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਇਹ ਇਸ ਇਲਾਕੇ ਦੇ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੰਦੀਪ ਮਲਹੋਤਰਾ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਦਾ ਵਾਧੂ ਚਾਰਜ ਸੰਭਾਲਿਆ ਅਗਲੀ ਖ਼ਬਰ ਸੇਮ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
Ad Position 24