14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

'ਆਪ' ਸਰਕਾਰ ਵਲੋਂ ਵਿਧਾਇਕ ਖਹਿਰਾ ਦਾ ਘਰ ਢਾਹੁਣਾ ਨਿੰਦਣਯੋਗ ਕਾਰਵਾਈ- ਸ਼ਿਮਰੇਵਾਲਾ

Ad Position 21
No active advertisement
ਅਜੀਤ ਡੈਸਕ 26-02-2026
ਸਾਦਿਕ, 25 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)- ਸੁਖਪਾਲ ਸਿੰਘ ਖਹਿਰਾ ਪ੍ਰਧਾਨ ਆਲ ਇੰਡੀਆ ਕਿਸਾਨ ਕਾਂਗਰਸ ਦੇ ਘਰ ਪੰਜਾਬ ਸਰਕਾਰ ਵਲੋਂ ਪੀਲਾ ਪੰਜਾ ਸਿਰਫ਼ ਇਸ ਲਈ ਚਲਾਇਆ ਗਿਆ ਕਿ ਉਹ ਪੰਜਾਬ ਦੀ ਬੁਲੰਦ ਆਵਾਜ਼ ਹਨ ਅਤੇ ਹੱਕ ਸੱਚ ਤੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਪਾਰੀਆਂ ਸਮੇਤ ਤਮਾਮ ਲੋਕਾਂ ਨਾਲ ਡਟ ਕੇ ਖੜ੍ਹਦੇ ਹਨ ਅਤੇ ਸਰਕਾਰ ਦੇ ਧੱਕੇ ਨੂੰ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਰੱਖਦੇ ਹਨ | ਸੁਖਪਾਲ ਸਿੰਘ ਖਹਿਰਾ ਉਹ ਸ਼ਖ਼ਸੀਅਤ ਹਨ ਜੋ ਨਾ ਸੱਚ ਬੋਲਣ ਤੋਂ ਰੁਕਦੇ ਹਨ ਨਾ ਡਰਦੇ ਹਨ ਨਾ ਕਿਸੇ ਨਾਲ ਧੱਕਾ ਹੁੰਦਾ ਜਰਦੇ ਹਨ | ਖਹਿਰਾ ਦਾ ਘਰ ਢਾਹਕੇ ਜੋ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ, ਉਹ ਸਿਰਫ ਲੋਕਾਂ 'ਚ ਵਿਰੋਧੀ ਧਿਰ 'ਚ ਦਹਿਸ਼ਤ ਪਾਉਣ ਲਈ ਕੀਤਾ ਗਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਵਿੰਦਰ ਸਿੰਘ ਸ਼ਿਮਰੇਵਾਲਾ ਪ੍ਰਧਾਨ ਜ਼ਿਲ੍ਹਾ ਕਿਸਾਨ ਕਾਂਗਰਸ ਨੇ ਆਪਣੇ ਸਾਥੀਆਂ ਗੁਰਤਾਜ ਸਿੰਘ ਐਡਵੋਕੇਟ ਕਾਨੂੰਨੀ ਸਲਾਹਕਾਰ ਪੰਜਾਬ ਕਿਸਾਨ ਕਾਂਗਰਸ, ਨੀਰ ਇੰਦਰ ਸਿੰਘ ਐਡਵੋਕੇਟ, ਜਸਮੀਤ ਸਿੰਘ ਬਰਾੜ ਐਡਵੋਕੇਟ ਜ਼ਿਲ੍ਹਾ ਕਾਨੂੰਨੀ ਸਲਾਹਕਾਰਾਂ ਸਮੇਤ ਪ੍ਰੈਸ ਨਾਲ ਸਾਂਝਾ ਨਾਲ ਕੀਤਾ | ਉਨ੍ਹਾਂ ਕਿਹਾ ਇਹ ਨਾਦਰਸ਼ਾਹੀ ਫ਼ੁਰਮਾਨ ਹੈ | ਪੰਜਾਬੀ ਕਦੇ ਝੁਕਦੇ ਨਹੀਂ, ਜਿਵੇਂ ਦਰਿਆ ਵਹਿਣੋਂ ਰੁਕਦੇ ਨਹੀਂ | ਜਿਨ੍ਹਾਂ ਅਫ਼ਸਰਾਂ ਨੇ ਕਾਨੂੰਨ ਨੂੰ ਛਿੱਕੇ ਟੰਗਿਆ ਬਹੁਤ ਮਾੜੀ ਗੱਲ ਆ | ਸਰਕਾਰਾਂ ਸਦਾ ਨਹੀਂ ਰਹਿੰਦੀਆਂ | ਇਸ ਮੌਕੇ ਸੁਖਚਰਨ ਸਿੰਘ ਪੱਖੀ ਖੁਰਦ, ਤਰਲੋਚਨ ਸਿੰਘ ਮੱਲੇਵਾਲਾ ਸਕੱਤਰ ਪੰਜਾਬ ਕਿਸਾਨ ਕਾਂਗਰਸ, ਨਰਿੰਦਰ ਸਿੰਘ ਬਰਾੜ, ਪ੍ਰਗਟ ਸਿੰਘ ਵਿਰਕ, ਜਗਸੀਰ ਸਿੰਘ ਐਸ.ਸੀ. ਆਗੂ, ਸਲਵਿੰਦਰ ਸਿੰਘ ਗਿੱਲ, ਅਮਰੀਕ ਸਿੰਘ ਸੰਧੂ, ਜਸਪ੍ਰੀਤ ਸਿੰਘ ਬਰਾੜ, ਸਰਦੂਲ ਸਿੰਘ ਢਿੱਲੋਂ ਗੋਲੇਵਾਲਾ, ਗੁਰਮੀਤ ਸਿੰਘ ਝਾੜੀਵਾਲਾ ਅਤੇ ਵਿਸ਼ੇਸ਼ ਤੌਰ 'ਤੇ ਬਲਾਕ ਸਾਦਿਕ ਦੇ ਪ੍ਰਧਾਨ ਹਰਮੇਸ਼ ਸਿੰਘ ਮੇਸ਼ਾ ਮਾਨੀ ਸਿੰਘ ਵਾਲਾ, ਬੂਟਾ ਸਿੰਘ ਅਤੇ ਸਿਕੰਦਰ ਸਿੰਘ ਕੋਟਕਪੂਰਾ ਬਲਾਕਾਂ ਦੇ ਪ੍ਰਧਾਨ ਅਤੇ ਜੈਤੋ ਬਲਾਕ ਪ੍ਰਧਾਨਾਂ ਸਮੇਤ ਸਮੁੱਚੀ ਜ਼ਿਲ੍ਹਾ ਕਿਸਾਨ ਕਾਂਗਰਸ ਬਾਡੀ ਵਲੋਂ ਮਤਾ ਪਾਸ ਕਰਕੇ ਇਸ ਘਟੀਆ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਅਤੇ ਖਹਿਰਾ ਅਤੇ ਕਿਰਨਜੀਤ ਸਿੰਘ ਮਿੱਠਾ ਪ੍ਰਧਾਨ ਪੰਜਾਬ ਕਿਸਾਨ ਕਾਂਗਰਸ ਸੰਗਠਨ ਇੰਚਾਰਜ, ਮਨਜੀਤ ਸਿੰਘ ਕੋਟ ਫੱਤਾ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹਾ ਫ਼ਰੀਦਕੋਟ ਉਨ੍ਹਾਂ ਦੇ ਹਰ ਸੰਘਰਸ਼ ਵਿਚ ਸਾਥ ਦੇਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਅਤੇ ਕਸਬੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਅਗਲੀ ਖ਼ਬਰ 'ਵਾਇਸ ਆਫ਼ ਪੰਜਾਬ' ਦੇ ਸਫ਼ਲ ਪ੍ਰਤੀਯੋਗੀ ਰਿਸ਼ੀ ਰਛਪਾਲ ਦਾ ਕਲੱਬ ਵਲੋਂ ਵਿਸ਼ੇਸ਼ ਸਨਮਾਨ
Ad Position 24