14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੰਤ ਬਾਬਾ ਉਜਾਗਰ ਸਿੰਘ ਗਿੱਲਾਂ ਵਾਲਿਆਂ ਦੀ 34ਵੀਂ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 26-02-2026
ਸਾਦਿਕ, 25 ਫ਼ਰਵਰੀ (ਆਰ. ਐਸ. ਧੁੰਨਾ)-ਤਪ ਅਸਥਾਨ ਨਿਰਮਲ ਡੇਰਾ ਪਿੰਡ ਜੰਡਵਾਲਾ ਸੰਧੂਆਂ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਜੀਤ ਸਿੰਘ ਦੀ ਅਗਵਾਈ ਹੇਠ ਇਲਾਕੇ ਅਤੇ ਨਗਰ ਦੀ ਸੰਗਤ ਵਲੋਂ ਸੰਤ ਬਾਬਾ ਉਜਾਗਰ ਸਿੰਘ ਗਿੱਲਾਂ ਵਾਲਿਆਂ ਦੀ 34ਵੀਂ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ ਗਈ | ਡੇਰੇ ਦੇ ਸੰਚਾਲਕ ਬਾਬਾ ਰਵਿੰਦਰ ਸਿੰਘ ਅਨੁਸਾਰ ਇਸ ਮੌਕੇ ਸਵੇਰ ਸਮੇਂ 6 ਆਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਸਜਾਏ ਗਏ ਦੀਵਾਨਾਂ ਵਿਚ ਸ੍ਰੀ ਮਹੰਤ ਪੰਚਾਇਤੀ ਅਖਾੜਾ ਨਿਰਮਲਾ ਸੰਤ ਬਾਬਾ ਰੇਸ਼ਮ ਸਿਘ, ਸੰਤ ਬਾਬਾ ਹਾਕਮ ਸਿੰਘ ਨਿਰਮਲਾ ਜਨਰਲ ਸਕੱਤਰ ਮਾਲਵਾ ਮੰਡਲ, ਸੰਤ ਬਾਬਾ ਕੰਵਲਜੀਤ ਸਿੰਘ ਸ਼ਾਸਤਰੀ ਸੁਖਾਨੰਦ ਵਾਲੇ, ਸਤ ਬਾਬਾ ਗਰੀਬ ਦਾਸ ਕੋਟਕਪੂਰਾ ਵਾਲੇ, ਸੰਤ ਬਾਬਾ ਸੁੰਦਰ ਦਾਸ ਪੰਜਗਰਾਈਾ ਅਤੇ ਸੰਤ ਬਾਬਾ ਸੰਤ ਪ੍ਰਕਾਸ਼ ਸਿੰਘ ਭਾਣਾ ਆਦਿ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਜੱਸ ਸੁਣਾ ਕੇ ਨਿਹਾਲ ਕੀਤਾ | ਇਨ੍ਹਾਂ ਸਮਾਗਮਾਂ ਵਿਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਚੇਅਰਮੈਨ ਗਗਨਦੀਪ ਸਿਘ ਧਾਲੀਵਾਲ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਅਤੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਅਤੇ ਜਥੇਦਾਰ ਚੰਦ ਸਿੰਘ ਡੋਡ ਸੂਬਾ ਪ੍ਰਧਾਨ ਓਪਰਾਲਾ ਫ਼ਾਊਾਡੇਸ਼ਨ ਆਦਿ ਸ਼ਖ਼ਤੀਅਤਾਂ ਵੀ ਨਤਮਸਤਕ ਹੋਈਆਂ | ਆਈਆਂ ਸੰਗਤਾਂ ਨੂੰ ਬਾਬਾ ਰਵਿੰਦਰ ਸਿੰਘ ਨੇ ਜੀ ਆਇਆਂ ਕਿਹਾ ਅਤੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵੱਖ ਵੱਖ ਰਾਗੀ, ਢਾਡੀ, ਕਵਿਸ਼ਰੀ ਜਥਿਆਂ ਅਤੇ ਕਥਾ ਵਾਚਕਾਂ ਨੇ ਵੀ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ |
Ad Position 22
No active advertisement
ਪਿਛਲੀ ਖ਼ਬਰ ਅਲੌਕਿਕ ਨਗਰ ਕੀਰਤਨ ਦੇ ਸਮਾਗਮ ਦਾ ਪੋਸਟਰ ਜਾਰੀ ਅਗਲੀ ਖ਼ਬਰ ਸਰਬੱਤ ਦੇ ਭਲੇ ਅਤੇ ਕਸਬੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ
Ad Position 24