ਫ਼ਰੀਦਕੋਟ, 25 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਨਿਰੋਲ ਸੇਵਾ ਆਰਗੇਨਾਈਜੇਸ਼ਨ ਵਲੋਂ 16ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੰਜ ਪਿਆਰਿਆਂ ਦੀ ਅਗਵਾਈ 'ਚ 28 ਫ਼ਰਵਰੀ ਤੋਂ ਗੁਰਦੁਆਰਾ ਗੁਪਤਸਰ ਸਾਹਿਬ ਤੋਂ ਸਜਾਇਆ ਜਾ ਰਿਹਾ ਹੈ | ਜਿਸ ਦੀ ਸਮਾਪਤੀ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਾਰਡਰ 'ਤੇ ਹੋਵੇਗੀ | ਇਸ ਮੌਕੇ ਇਸ ਨਗਰ ਕੀਰਤਨ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ | ਇਹ ਨਗਰ ਕੀਰਤਨ ਫ਼ਰੀਦਕੋਟ ਸ਼ਹਿਰ ਅੰਦਰ 1 ਮਾਰਚ ਨੂੰ ਸ਼ਹਿਰ 'ਚ ਪ੍ਰਵੇਸ਼ ਕਰੇਗਾ | ਨਗਰ ਕੀਰਤਨ ਦੇ ਸਵਾਗਤ ਸਬੰਧੀ ਸੰਗਤਾਂ ਦੀ ਇਕ ਮੀਟਿੰਗ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹੋਈ | ਜਿਸ ਵਿਚ ਨਗਰ ਕੀਰਤਨ ਦੇ ਰੂਟ ਸਬੰਧੀ ਯੋਜਨਾ ਬਣਾਈ ਗਈ | ਨਗਰ ਕੀਰਤਨ ਦਾ ਰੂਪ ਸਵੇਰੇ 10 ਵਜੇ ਗੁਰਦੁਆਰਾ ਹਰਗੋਬਿੰਦ ਨਗਰ, 10:15 ਵਜੇ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ, 10:30 ਵਜੇ ਪੁਰਾਣਾ ਬੱਸ ਸਟੈਂਡ ਤਲਵੰਡੀ ਚੌਂਕ, 11:00 ਵਜੇ ਗੁਰਦੁਆਰਾ ਖਾਲਸਾ ਦੀਵਾਨ, ਇੱਥੇ 1 ਘੰਟਾ ਵਿਸ਼ਰਾਮ ਉਪਰੰਤ ਦੁਪਹਿਰ 12:10 'ਤੇ ਸੇਠੀ ਡੇਅਰੀ, 12:30 ਵਜੇ ਅਕਾਲੀ ਫ਼ੂਲਾ ਸਿੰਘ ਚੌਂਕ, 12:30 ਵਜੇ ਫ਼ਰੀਦ ਮਾਰਬਲ ਹਾਊਸ, 12:40 'ਤੇ ਗੁਰਦੁਆਰਾ ਵਿਸ਼ਵਕਰਮਾ ਭਵਨ, 12:50 'ਤੇ ਡੋਲਫ਼ਿਨ ਚੌਕ, 1:00 ਵਜੇ ਗੁਰਦੁਅਰਾ ਦਸਮੇਸ਼ ਪਿਤਾ ਮੁਹੱਲਾ ਖੋਖਰਾਂ, 1:15 'ਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, 1:30 ਵਜੇ ਭਾਈ ਘਨੱ੍ਹਈਆ ਚੌਂਕ, 1:40 'ਤੇ ਗੁਰਦੁਆਰਾ ਬਲਵੀਰ ਐਵੀਨਿਊ ਮੇਨ ਰੋਡ ਫ਼ਰੀਦਕੋਟ, 1:50 'ਤੇ ਝੰਡਾ ਚੌਕ ਫ਼ਰੀਦਕੋਟ ਅਤੇ 2:00 ਵਜੇ ਗੁਰਦੁਆਰਾ ਗਰੀਨ ਐਵੀਨਿਊ ਮੇਨ ਰੋਡ ਨਹਿਰਾਂ ਕੋਲ ਪਹੁੰਚੇਗਾ | ਮੀਟਿੰਗ 'ਚ ਦਵਿੰਦਰ ਸਿੰਘ, ਮੱਘਰ ਸਿੰਘ, ਸਰਬਜੋਤ ਸਿੰਘ ਸਾਹਨੀ ਡਾ. ਗੁਰਸੇਵਕ ਸਿੰਘ ਡਾਇਰੈਕਟਰ, ਅਮਰੀਕ ਸਿੰਘ ਸੰਧੂ, ਦਵਿੰਦਰ ਸਿੰਘ ਸੰਧੂ, ਯਾਦਵਿੰਦਰ ਸਿੰਘ ਸ਼ੰਟੀ, ਬਲਜਿੰਦਰ ਸਿੰਘ ਏ. ਐਸ. ਆਈ., ਪਰਮਵੀਰ ਸਿੰਘ, ਗੁਰਚਰਨ ਸਿੰਘ, ਹਰਭਜਨ ਸਿੰਘ ਖਾਲਸਾ ਅਤੇ ਸ਼ਾਮ ਸਿੰਘ ਸੇਵਾਦਾਰ ਹਾਜ਼ਰ ਸਨ |