22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸ਼ਾਇਰ ਕੁਲਵਿੰਦਰ ਵਿਰਕ ਜ਼ਿਲ੍ਹਾ ਕਨਵੀਨਰ ਨਿਯੁਕਤ

Ad Position 21
No active advertisement
ਅਜੀਤ ਡੈਸਕ 27-02-2026
ਕੋਟਕਪੂਰਾ, 26 ਫ਼ਰਵਰੀ (ਮੋਹਰ ਸਿੰਘ ਗਿੱਲ)-ਇੰਡਿਕ ਆਰਟਸ ਵੈਲਫੇਅਰ ਕੌਂਸਲ ਵਲੋਂ ਪੰਜਾਬੀ ਦੇ ਉਘੇ ਸ਼ਾਇਰ ਅਤੇ ਮਾਂ-ਬੋਲੀ ਨੂੰ ਸਮਰਪਿਤ ਬਹੁਪੱਖੀ ਸ਼ਖ਼ਸੀਅਤ ਕੁਲਵਿੰਦਰ ਵਿਰਕ ਨੂੰ ਫ਼ਰੀਦਕੋਟ ਜ਼ਿਲ੍ਹੇ ਦਾ ਸਾਹਿਤ ਅਤੇ ਭਾਸ਼ਾ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ | ਪ੍ਰਸਿੱਧ ਆਰਟਿਸਟ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ ਪ੍ਰਸਿੱਧ ਲੋਕ-ਗਾਇਕ ਅਤੇ ਡਾਇਰੈਕਟਰ-ਕਮ-ਚੇਅਰਮੈਨ ਇੰਡਿਕ ਆਰਟਸ ਵੈਲਫੇਅਰ ਕੌਂਸਲ ਭੋਲਾ ਯਮਲਾ ਦੀ ਅਗਵਾਈ ਹੇਠ ਪੂਰੇ ਪੰਜਾਬ ਵਿਚ ਕੰਮ ਕਰ ਰਹੀ ਸੰਸਥਾ ਵਲੋਂ ਵਿਰਕ ਨੂੰ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਲਈ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਕਤ ਅਹੁਦਾ ਦੇ ਕੇ ਨਿਵਾਜਿਆ ਗਿਆ ਹੈ | ਭੋਲਾ ਯਮਲਾ ਅਤੇ ਇਕਬਾਲ ਸਹੋਤਾ ਨੇ ਸ਼ਾਇਰ ਵਿਰਕ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਇਸ ਇਲਾਕੇ ਵਿਚ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿਚ ਬਹੁਮੁੱਲੇ ਕਾਰਜ ਹੋਣਗੇ | ਵਿਰਕ ਪਿਛਲੇ ਕਰੀਬ 25-30 ਵਰਿ੍ਹਆਂ ਤੋਂ ਸਾਹਿਤ ਦੇ ਖੇਤਰ ਵਿਚ ਲਗਾਤਾਰ ਕਾਰਜਸ਼ੀਲ ਹਨ | ਉਨ੍ਹਾਂ ਦੀਆਂ ਹੁਣ ਤੱਕ ਪੰਜ ਪੁਸਤਕਾਂ ਛਪ ਚੁੱਕੀਆਂ ਹਨ | ਅਨੇਕਾਂ ਸਾਹਿਤਕ ਲਿਖਤਾਂ ਪੰਜਾਬੀ ਦੇ ਨਾਮਵਰ ਅਖ਼ਬਾਰਾਂ ਅਤੇ ਰਸਾਲਿਆਂ 'ਚ ਛਪ ਚੁੱਕੀਆਂ ਹਨ | ਸ਼ਬਦ-ਸਾਂਝ ਕੋਟਕਪੂਰਾ ਦੇ ਅਹੁਦੇਦਾਰ ਨਾਵਲਕਾਰ ਜੀਤ ਸਿੰਘ ਸੰਧੂ, ਗੁਰਿੰਦਰ ਸਿੰਘ ਮਹਿੰਦੀਰੱਤਾ, ਲੋਕ-ਗਾਇਕ ਇੰਦਰ ਮਾਨ, ਉਦੇ ਰੰਦੇਵ, ਰਜਿੰਦਰ ਡਿੰਪਾ, ਗੁਰਬਚਨ ਭੁੱਲਰ ਤੋਂ ਇਲਾਵਾ ਚਰਨਜੀਤ ਸਮਾਲਸਰ, ਵਤਨਵੀਰ, ਪ੍ਰੋ. ਬੀਰ ਇੰਦਰ ਸਰਾਂ, ਸ਼ਿਵ ਨਾਥ ਦਰਦੀ, ਸੰਤੋਖ ਮਿਨਹਾਸ, ਰਾਜਕੁਮਾਰੀ ਅਸ਼ਕਪ੍ਰੀਤ ਕੌਰ ਰੰਸਾਹੀ, ਦਲਜਿੰਦਰ ਰਹਿਲ ਨੇ ਵੀ ਵਿਰਕ ਨਿਯੁਕਤੀ 'ਤੇ ਖੁਸ਼ੀ ਪ੍ਰਗਟਾਈ |
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਰੈਲੀ ਸੰਬੰਧੀ ਵਰਕਰਾਂ 'ਚ ਭਾਰੀ ਉਤਸ਼ਾਹ- ਕੋਟਸੁਖੀਆ ਅਗਲੀ ਖ਼ਬਰ ਬਰਨਾਲਾ ਰੈਲੀ ਲਈ ਕਿਸਾਨਾਂ, ਮਜ਼ਦੂਰਾਂ ਸਮੇਤ ਸਭ ਵਰਗਾਂ 'ਚ ਭਾਰੀ ਉਤਸ਼ਾਹ : ਕਾਂਗਰਸੀ ਆਗੂ
Ad Position 24