22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਘਰ ਦੇ ਬਾਹਰ ਬੁਲਾ ਕੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 27-02-2026
ਪੰਜਗਰਾੲੀਂ ਕਲਾਂ, 26 ਫ਼ਰਵਰੀ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਪੁਲਿਸ ਵਲੋਂ ਪਿੰਡ ਔਲਖ ਵਿਖੇ ਇਕ ਘਰ ਦੇ ਬਾਹਰ ਬੁਲਾ ਕੇ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਪੁਲਿਸ ਵਲੋਂ ਦਰਜ ਮਾਮਲੇ 'ਚ ਹਰਜੀਤ ਕੁਮਾਰ ਵਾਸੀ ਔਲਖ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਬੀਤੇ ਦਿਨ ਸ਼ਾਮ ਦੇ ਸਮੇਂ ਆਪਣੇ ਘਰ ਅੰਦਰ ਮੌਜੂਦ ਸੀ ਤਾਂ ਉਸਦੇ ਘਰ ਦੇ ਗੇਟ ਅੱਗੇ ਮੋਟਰਸਾਈਕਲ ਸਵਾਰ ਯਸ਼ ਅਰੋੜਾ ਅਤੇ ਉਸਦੇ ਨਾਲ ਹਰੀਸ਼ ਕੁਮਾਰ ਤੇ ਲਖਵਿੰਦਰ ਸਮੇਤ ਦੋ ਹੋਰ ਮੋਟਰਸਾਈਕਲ ਸਵਾਰ ਉਸਦੇ ਲੜਕੇ ਗੌਰਵ ਦਾ ਨਾਂਅ ਲੈ ਕੇ ਲਾਲਕਾਰੇ ਮਾਰਨ ਲੱਗੇ ਤੇ ਬਾਹਰ ਆਉਣ ਲਈ ਕਹਿਣ ਲੱਗੇ ਕਿ ਉਨ੍ਹਾਂ ਨੂੰ ਭਿੰਦੇ ਨੇ ਭੇਜਿਆ ਹੈ | ਜਿਨ੍ਹਾਂ ਦੀ ਆਵਾਜ਼ ਸੁਣ ਕੇ ਉਸਦਾ ਲੜਕਾ ਗੌਰਵ ਘਰੋਂ ਬਾਹਰ ਸੜਕ 'ਤੇ ਚਲਾ ਗਿਆ ਤੇ ਉਹ ਖ਼ੁਦ ਵੀ ਉਸਦੇ ਪਿੱਛੇ ਚਲਾ ਗਿਆ | ਉਸਨੇ ਯਸ਼ ਅਰੋੜਾ ਅਤੇ ਉਸਦੇ ਸਾਥੀਆਂ ਨੂੰ ਆਪਣੇ ਲੜਕੇ ਗੌਰਵ ਨਾਲ ਤੈਸ਼ ਵਿਚ ਆ ਕੇ ਬਹਿਸ ਕਰਦੇ ਦੇੇਖਿਆ ਤੇ ਦੇਖਦਿਆਂ-ਦੇਖਦਿਆਂ ਹੀ ਯਸ਼ ਅਰੋੜਾ ਨੇ ਆਪਣੀ ਹੱਥ ਵਿਚਲੀ ਕਿ੍ਪਾਨ ਨਾਲ਼ ਗੌਰਵ 'ਤੇ ਸਿੱਧਾ ਵਾਰ ਕੀਤਾ ਤਾਂ ਗੌਰਵ ਨੇ ਆਪਣੇ ਬਚਾਅ ਲਈ ਆਪਣੀ ਖੱਬੀ ਬਾਂਹ ਉੱਪਰ ਚੁੱਕੀ ਤਾਂ ਕਿ੍ਪਾਨ ਖੱਬੀ ਬਾਂਹ 'ਤੇ ਗੁੱਟ ਦੇ ਨੇੜੇ ਲੱਗੀ ਜਿਸ ਨਾਲ਼ ਉਸਦੇ ਖੂਨ ਨਿਕਲਣ ਲੱਗ ਪਿਆ ਤੇ ਨਾਲ ਹੀ ਹਰੀਸ਼ ਅਤੇ ਲਖਵਿੰਦਰ ਸਮੇਤ 7-8 ਅਣਪਛਾਤੇ ਵਿਅਕਤੀ ਗੌਰਵ ਦੀ ਕੁੱਟਮਾਰ ਕਰਨ ਲੱਗ ਪਏ | ਜਿਸ ਨਾਲ ਗੌਰਵ ਸੜਕ 'ਤੇ ਡਿੱਗ ਪਿਆ | ਆਪਣੇ ਲੜਕੇ ਨੂੰ ਬਚਾਉਣ ਲਈ ਜਦੋਂ ਉਹ ਭੱਜ ਕੇ ਸੜਕ ਵੱਲ ਗਿਆ ਤਾਂ ਹਰੀਸ਼ ਨੇ ਆਪਣੀ ਕਿ੍ਪਾਨ ਨਾਲ ਸਿੱਧਾ ਵਾਰ ਉਸਦੇ ਸਿਰ ਵੱਲ ਕੀਤਾ ਤਾਂ ਉਸਨੇ ਬਚਾਅ ਲਈ ਆਪਣੀ ਖੱਬੀ ਬਾਂਹ ਉੱਪਰ ਚੁੱਕੀ ਤਾਂ ਕਿ੍ਪਾਨ ਸਿੱਧੀ ਗੁੱਟ ਦੇ ਨੇੜੇ ਲੱਗੀ ਜਿਸ ਨਾਲ਼ ਉਸਦੇ ਖੂਨ ਨਿਕਲਣ ਲੱਗ ਗਿਆ | ਪੁਲਿਸ ਨੇ ਹਰਜੀਤ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਹਰੀਸ਼ ਕੁਮਾਰ, ਯਸ਼ ਅਰੋੜਾ, ਲਖਵਿੰਦਰ ਅਤੇ ਗੁਰਤੇਜ ਸਿੰਘ ਉਰਫ਼ ਭਿੰਦਾ ਸਮੇਤ 8-7 ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਮਾਣਾ ਮੋਰਚੇ 'ਤੇ ਪੁਲਿਸ ਜਬਰ ਨੇ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਕੀਤਾ-ਬਾਪੂ ਤਰਸੇਮ ਸਿੰਘ ਅਗਲੀ ਖ਼ਬਰ ਨਵ-ਨਿਯੁਕਤ ਐਸ.ਡੀ.ਐਮ ਸੁਖਰਾਜ ਸਿੰਘ ਢਿੱਲੋਂ ਦਾ ਸਵਾਗਤ
Ad Position 24