ਬਾਜਾਖਾਨਾ, 2 ਮਾਰਚ (ਜੀਵਨ ਗਰਗ)-ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਆਸ਼ਾ ਫ਼ੈਸੀਲੀਟੇਟਰਜ਼ ਤੇ ਆਸ਼ਾ ਦੀ ਮਹੀਨਾਵਾਰ ਰੀਵਿਊ ਮੀਟਿੰਗ ਕੀਤੀ ਗਈ | ਜਿਸ 'ਚ ਵੱਖ- ਵੱਖ ਸਿਹਤ ਤੇ ਪ੍ਰਸ਼ਾਸਨਿਕ ਮਸਲਿਆਂ 'ਤੇ ਵਿਚਾਰ ਕੀਤਾ ਗਿਆ | ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰ ਤੇ ਆਈ.ਈ.ਸੀ ਗਤੀਵਿਧੀਆਂ ਦੇ ਨੋਡਲ ਅਫ਼ਸਰ ਬੀ.ਈ.ਈ ਫ਼ਲੈਗ ਚਾਵਲਾ ਨੇ ਆਸ਼ਾ ਨੂੰ ਟੀਕਾਕਰਨ ਦਿਵਸ ਦੀ ਕਾਰਵਾਈ ਸਬੰਧੀ ਪਹਿਲੂਆਂ ਤੋਂ ਜਾਣੂ ਕਰਵਾਇਆ ਤੇ ਕੰਮ ਦੀ ਸਮੀਖਿਆ ਕੀਤੀ | ਉਨ੍ਹਾਂ ਜਨਨੀ ਸ਼ਿਸ਼ੂ ਸੁਰਕਸ਼ਾ ਕਾਰਯਕਰਮ, ਮੁੱਖ ਮੰਤਰੀ ਸਿਹਤ ਯੋਜਨਾ, ਗੁਲੀਕੋਮਾ, ਸ਼ੂਗਰ ਰੋਗ, ਐਚ ਪੀ ਵੀ ਵੈਕਸੀਨ, ਕੁਸ਼ਟ ਰੋਗ ਨਿਵਾਰਨ ਪ੍ਰੋਗਰਾਮ, ਸੁਜਾਤਾ ਐਪ, ਆਯੂਸ਼ਮਾਨ ਸਿਹਤ ਬੀਮਾ ਕਾਰਡ, ਆਈਓਡੀਨ ਦੀ ਮਹੱਤਤਾ, ਇੰਟੀਗਰੇਟਡ ਡਿਸੀਜ਼ ਸਰਵਿਲਾਂਸ ਪ੍ਰੋਗਰਾਮ, ਰਾਸ਼ਟਰੀ ਬਾਲ ਸੁਰੱਖਿਆ ਕਾਰਯਕਰਮ, ਸਾਂਸ, ਨੈਸ਼ਨਲ ਵੈਕਟਰ ਬੌਰਨ ਡਸੀਜ ਕੰਟਰੋਲ ਪ੍ਰੋਗਰਾਮ ਤੇ ਟੀਕਾਕਰਨ ਪ੍ਰੋਗਰਾਮ ਆਦਿ ਬਾਰੇ ਜਾਣਕਾਰੀ ਦਿੰਦੇ ਹੋਏ ਤੇ ਸਮੀਖਿਆ ਕਰਦੇ ਹੋਏ ਆਸ਼ਾ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਤਾਂ ਜੋ ਇਨ੍ਹਾਂ ਚੱਲ ਰਹੇ ਸਿਹਤ ਪ੍ਰੋਗਰਾਮਾਂ ਦਾ ਲਾਭ ਹਰੇਕ ਘਰ ਤੱਕ ਪਹੁੰਚ ਸਕੇ | ਉਨ੍ਹਾਂ ਹਰੇਕ ਮਹੀਨੇ ਵੀ ਐਚ. ਐਸ. ਐਨ. ਸੀ. ਕਮੇਟੀਆਂ ਦੀ ਮੀਟਿੰਗ ਕਰਨ ਲਈ ਕਿਹਾ | ਸਿਹਤ ਸੁਪਰਵਾਈਜਰ ਸੁਖਰਾਜ ਸਿੰਘ ਨੇ ਮਲੇਰੀਆਂ ਤੇ ਡੇਂਗੂ ਪ੍ਰੋਗਰਾਮ ਬਾਰੇ ਜਾਗਰੂਕ ਕੀਤਾ | ਇਸ ਮੌਕੇ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਡਾ. ਖੁਸ਼ਬੂ ਦੀ ਟੀਮ ਵਲੋਂ ਐਪੀਲੈਪਸੀ ਸਬੰਧੀ ਟਰੇਨਿੰਗ ਦਿੱਤੀ ਤੇ ਸਿਵਲ ਸਰਜਨ ਫ਼ਰੀਦਕੋਟ ਤੋਂ ਆਏ ਮਨਪ੍ਰੀਤ ਸਿੰਘ ਨੇ ਟੀ. ਬੀ. ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸਮੂਹ ਆਸ਼ਾ ਵਰਕਰਜ਼ ਆਦਿ ਹਾਜ਼ਰ ਸਨ |