ਬਾਜਾਖਾਨਾ, 2 ਮਾਰਚ (ਜੀਵਨ ਗਰਗ)-ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਸੇਲ ਲਿਮਿਟੇਡ ਸੇਢਾ ਸਿੰਘ ਵਾਲਾ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ਾਲ ਮੁਫ਼ਤ ਆਪ੍ਰੇਸ਼ਨ ਕੈਂਪ ਕਲੱਬ ਦੇ ਪ੍ਰਧਾਨ ਸੇਵਾ-ਮੁਕਤ ਐਸ.ਡੀ.ਓ ਸੁਖਦੇਵ ਸਿੰਘ ਦੀ ਅਗਵਾਈ 'ਚ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਲਗਾਇਆ ਗਿਆ | ਕੈਂਪ ਦਾ ਰਸਮੀ ਉਦਾਘਟਨ ਰਾਜਨ ਗੱਖੜ ਤੇ ਕਰਨਦੀਪ ਸਿੰਘ ਸੇਲ ਲਿਮਟਿਡ ਵਲੋਂ ਕੀਤਾ ਗਿਆ | ਕੈਂਪ 'ਚ ਅੱਖਾਂ ਦੇ ਮਾਹਿਰ ਡਾ. ਅਕਿ੍ਤੀ ਸਿੰਗਲਾ ਦੀ ਟੀਮ ਵਲੋਂ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ | ਡਾ. ਸਿੰਗਲਾ ਨੇ ਕਿਹਾ ਕਿ ਸਾਨੂੰ ਆਪਣੀਆਂ ਅੱਖਾਂ ਦੀ ਸਮੇਂ ਸਮੇਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂਕਿ ਅੱਖਾਂ ਦੀਆਂ ਬਿਮਾਰੀਆਂ ਦਾ ਸ਼ੁਰੂਆਤ 'ਚ ਹੀ ਪਤਾ ਚੱਲ ਸਕੇ ਤੇ ਇਸ ਦਾ ਇਲਾਜ ਸਮੇਂ 'ਚ ਹੋ ਸਕੇ | ਇਸ ਕੈਂਪ 'ਚ 225 ਮਰੀਜ਼ਾਂ ਦੇ ਅੱਖਾਂ ਦੀ ਜਾਂਚ ਕੀਤੀ ਗਈ ਅਤੇ 55 ਵਿਅਕਤੀਆਂ ਦੀ ਚੋਣ ਲੈਂਜ਼ ਪਾਉਣ ਲਈ ਕੀਤੀ ਗਈ | ਲੈਂਜ਼ ਪਾਉਣ ਦੀ ਪ੍ਰਕਿਰਿਆ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਵਿਖੇ ਪਾਏ ਜਾਣਗੇ | ਮਰੀਜ਼ਾਂ ਦੇ ਆਉਣ ਜਾਣ ਦਾ ਪ੍ਰਬੰਧ ਕਲੱਬ ਵਲੋਂ ਮੁਫ਼ਤ ਕੀਤਾ ਜਾਵੇਗਾ | ਲੈਂਜ਼ ਪਾਉਣ ਵਾਲੇ ਮਰੀਜ਼ ਆਪਣਾ ਅਧਾਰ ਕਾਰਡ ਨਾਲ ਜ਼ਰੂਰ ਲੈ ਕੇ ਆਉਣ ਹੈ | ਇਸ ਮੌਕੇ ਚਾਹ ਤੇ ਪ੍ਰਸਾਦਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਕੈਂਪ ਚੇਅਰਮੈਨ ਗੁਰਮੇਲ ਸਿੰਘ, ਕੋ-ਚੇਅਰਮੈਨ ਸੁਰਿੰਦਰਪਾਲ ਸਿੰਘ, ਸਕੱਤਰ ਕਿ੍ਸ਼ਨ ਮਿੱਤਲ, ਖਜ਼ਾਨਚੀ ਡਾ. ਸੱਤਪਾਲ ਸਿੰਘ ਰੋਮਾਣਾ, ਪਰਗਟ ਸਿੰਘ ਬਰਾੜ, ਭਗਤ ਸਿੰਘ ਚਹਿਲ, ਐਸ.ਡੀ.ਓ ਰਾਜਿੰਦਰ ਸਿੰਘ, ਨਰਿੰਦਰ ਸਿੰਘ ਜੇ.ਈ., ਇਕਬਾਲ ਸਿੰਘ, ਡਾ. ਜਗਰੂਪ ਸਿੰਘ ਰੋਮਾਣਾ, ਡਾ. ਲਖਵਿੰਦਰ ਸਿੰਘ ਸੇਖਾ, ਡਾ. ਮੁਹੰਮਦ ਰੂਪ, ਡਾ. ਤਰਸੇਮ ਸਿੰਘ ਧਨੋਆ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਟੋਨੀ ਗੋਂਦਾਰਾ, ਡਾ. ਭੁਪੇਸ਼ ਕੁਮਾਰ, ਡਾ. ਮੇਘ ਨਾਥ ਆਦਿ ਹਾਜ਼ਰ ਸਨ |