28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜੂਆਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਸਰਕਾਰੀ ਮੱਛੀ ਫ਼ਾਰਮ ਵਿਖੇ ਮੱਛੀ ਪਾਲਣ ਕਿੱਤੇ ਦੀ ਜਾਣਕਾਰੀ ਲਈ

Ad Position 21
No active advertisement
ਅਜੀਤ ਡੈਸਕ 03-03-2026
ਫ਼ਰੀਦਕੋਟ, 2 ਮਾਰਚ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਜੂਆਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਸਰਕਾਰੀ ਮੱਛੀ ਤੇ ਪੁੰਗ ਫ਼ਾਰਮ ਫ਼ਰੀਦਕੋਟ ਦਾ ਦੌਰਾ ਕੀਤਾ | ਸਰਕਾਰੀ ਮੱਛੀ ਫ਼ਾਰਮ ਦੇ ਸਹਾਇਕ ਡਾਇਰੈਕਟਰ ਮਨਜੀਤ ਸਿੰਘ, ਸੁਪਰਡੈਂਟ ਪਿ੍ਅੰਕਾ ਤੇ ਮੱਛੀ ਪਾਲਕ ਅਫ਼ਸਰ ਰਮਨ ਕੁਮਾਰ ਨੇ ਮੱਛੀ ਪਾਲਣ ਲਈ ਤਲਾਅ, ਪਾਣੀ ਦੀ ਗੁਣਵੱਤਾ, ਤਾਪਮਾਨ ਤੇ ਮੱਛੀ ਦੀਆਂ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਮੱਛੀ ਫਾਰਮ ਖੋਲਣ ਲਈ ਸਰਕਾਰ ਵਲੋਂ ਦਿੱਤੀ ਜਾ ਰਹੀ ਸਬਸਿਡੀ ਬਾਰੇ ਵੀ ਦੱਸਿਆ | ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਕਿਸ ਤਰ੍ਹਾਂ ਉਹ ਮੱਛੀ ਪਾਲਣ ਧੰਦੇ ਨਾਲ ਬਹੁਤ ਵਧੀਆ ਸਾਲਾਨਾ ਆਮਦਨ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਇੰਡਿਊਸਡ ਬਰੀਡਿੰਗ ਦੀ ਤਕਨੀਕ ਵੀ ਸਿਖਾਈ ਤੇ ਮੱਛੀ ਦੀ ਮਾਰਕਟਿੰਗ ਤੇ ਸਾਭ ਸੰਭਾਲ ਦੇ ਵੱਖ-ਵੱਖਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ | ਮੱਛੀ ਦੀ ਫ਼ੀਡ ਤਿਆਰ ਕਰਨ ਲਈ ਵਰਤੇ ਜਾਂਦੇ ਵੱਖ-ਵੱਖ ਉਪਕਰਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ |
ਮੱਛੀ ਪਾਲਣ ਸਹਾਇਕ ਹਰਪ੍ਰੀਤ ਕੌਰ ਤੇ ਨਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮੱਛੀਆਂ ਨੂੰ ਹੋਣ ਵਾਲੇ ਵੱਖ-ਵੱਖ ਰੋਗਾਂ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਮੱਛੀ ਪਾਲਣ ਵਿਚ ਕੀ ਕੀ ਮੁਸ਼ਕਿਲਾਂ ਆ ਸਕਦੀਆਂ ਹਨ ਤੇ ਉਨ੍ਹਾਂ ਨੂੰ ਕਿਵੇ ਦੂਰ ਕੀਤਾ ਜਾ ਸਕਦਾ ਹੈ, ਬਾਰੇ ਦੱਸਿਆ | ਸਹਾਇਕ ਪ੍ਰੋਫ਼ੈਸਰ ਵਰਿੰਦਰ ਮੱਕੜ ਨੇ ਸਹਾਇਕ ਡਾਇਰੈਕਟਰ ਮਨਜੀਤ ਸਿੰਘ, ਫ਼ਾਰਮ ਸੁਪਰਡੈਂਟ ਪਿਅੰਕਾ, ਮੱਛੀ ਪਾਲਕ ਅਫ਼ਸਰ ਰਮਨ ਕੁਮਾਰ, ਸਹਾਇਕ ਹਰਪ੍ਰੀਤ ਕੌਰ ਤੇ ਨਰਿੰਦਰ ਕੌਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫੇਅਰ ਕਲੱਬ ਨੂੰ ਦੋ ਏ. ਸੀ. ਤੇ ਵਾਟਰ ਕੂਲਰ ਭੇਟ ਅਗਲੀ ਖ਼ਬਰ ਲਾਇਨਜ਼ ਕਲੱਬ ਬਾਜਾਖਾਨਾ ਨੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ
Ad Position 24