28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਾਰਕੀਟ ਕਮੇਟੀ ਸਾਦਿਕ ਦੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ ਨੂੰ ਅਹੁਦੇ ਤੋਂ ਹਟਾਇਆ

Ad Position 21
No active advertisement
ਅਜੀਤ ਡੈਸਕ 03-03-2026
ਸਾਦਿਕ, 2 ਮਾਰਚ (ਗੁਰਭੇਜ ਸਿੰਘ ਚੌਹਾਨ)-ਆਮ ਆਦਮੀ ਪਾਰਟੀ ਦੇ ਸਾਦਿਕ ਇਲਾਕੇ ਦੇ ਆਗੂ ਰਮਨਦੀਪ ਸਿੰਘ ਮੁਮਾਰਾ ਨੂੰ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਏ ਜਾਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ | ਜਿਸ ਸਬੰਧੀ ਲੋਕ ਆਪੋ ਆਪਣੇ ਪੱਧਰ 'ਤੇ ਚੇਅਰਮੈਨੀ ਤੋਂ ਹਟਾਏ ਜਾਣ ਸਬੰਧੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ | ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ ਫ਼ਰੀਦਕੋਟ ਵਿਖੇ ਇਕ ਸਮਾਗਮ ਦੌਰਾਨ ਚੰਗੀਆਂ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਸੀ | ਜਿਸ 'ਤੇ ਆਮ ਆਦਮੀ ਪਾਰਟੀ ਦੇ ਇਸ ਆਗੂ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਸਨਮਾਨ 'ਤੇ ਟਿੱਪਣੀ ਕਰਦਿਆਂ ਲਿਖਿਆ ਸੀ ਕਿ ਸਭ ਤੋਂ ਵੱਧ ਝਾੜੂ ਵਾਲਿਆਂ ਆਮ ਆਦਮੀ ਪਾਰਟੀ ਦੇ ਚਲਾਨ ਇਨ੍ਹਾਂ ਮਹਿਲਾ ਅਧਿਕਾਰੀਆਂ ਵਲੋਂ ਹੀ ਕੱਟੇ ਜਾਂਦੇ ਹਨ | ਜਿਸ 'ਤੇ ਕੁਝ ਲੋਕਾਂ ਨੇ ਇਸ ਆਗੂ ਦੀ ਇਸ ਟਿੱਪਣੀ 'ਤੇ ਉਸਦੀ ਪਿੱਠ ਵੀ ਥਾਪੜੀ ਸੀ ਕਿ ਉਸਨੇ ਬੋਲਣ ਦੀ ਜੁਰੱਅਤ ਕੀਤੀ ਹੈ | ਚੇਅਰਮੈਨੀ ਤੋਂ ਹਟਾਉਣ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਪਰ ਇਸ ਤੋਂ ਇਲਾਵਾ ਕੁੱਝ ਹੋਰ ਚੇਅਰਮੈਨਾਂ ਨੂੰ ਵੀ ਹਟਾਇਆ ਗਿਆ ਹੈ | ਜਿਸ ਕਰਕੇ ਲੋਕ ਆਪੋ ਆਪਣੀਆਂ ਕਿਆਸ ਅਰਾਈਆਂ ਲਗਾ ਰਹੇ ਹਨ ਪਰ ਅਸਲੀ ਕਾਰਨ ਤਾਂ ਪਾਰਟੀ ਅੰਦਰਲੀਆਂ ਸਫ਼ਾਂ ਨੂੰ ਪਤਾ ਹੋ ਸਕਦਾ ਹੈ | ਕੱਲ੍ਹ ਜਦੋਂ ਇਹ ਖਬਰ ਲੋਕਾਂ ਨੂੰ ਸੁਣਨ ਨੂੰ ਮਿਲੀ ਤਾਂ ਲੋਕਾਂ ਦੇ ਦੱਸਣ ਅਨੁਸਾਰ ਰਮਨਦੀਪ ਸਿੰਘ ਮੁਮਾਰਾ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਪਿੰਡ ਝੋਕ ਸਰਕਾਰੀ ਦੇ ਸੰਧੂਆਂ ਦੇ ਮਨਾਏ ਜਾ ਰਹੇ ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਬੀਬਾ ਗੁਲਸ਼ਨ ਵਲੋਂ ਪੇਸ਼ ਕੀਤੇ ਜਾ ਰਹੇ ਰੰਗਾਰੰਗ ਪ੍ਰ੍ਰੋਗਰਾਮ ਦਾ ਆਨੰਦ ਮਾਣ ਰਹੇ ਸਨ | ਜਦੋਂ ਉਨ੍ਹਾਂ ਨੂੰ ਇਹ ਨਿਰਾਸ਼ਾਜਨਕ ਖਬਰ ਮਿਲੀ | ਹੁਣ ਲੋਕਾਂ ਦੀਆਂ ਨਜ਼ਰਾਂ ਨਵੇਂ ਚੇਅਰਮੈਨ ਦੀ ਨਿਯੁਕਤੀ ਵੱਲ ਲੱਗੀਆਂ ਹੋਈਆਂ ਹਨ ਤੇ ਇਸ ਅਹੁਦੇ ਦੇ ਅਗਲੇ ਦਾਅਵੇਦਾਰਾਂ 'ਚ ਗੁਰਸੇਵਕ ਸਿੰਘ ਬੁੱਟਰ ਤੇ ਸੱਤਾ ਸੰਧੂ ਰੁਪੱਈਆਂ ਵਾਲਾ ਦੇ ਨਾਵਾਂ ਸਬੰਧੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ | ਵੇਖੋ ਹੁਣ ਚੇਅਰਮੈਨੀ ਦਾ ਤਾਜ ਕਿਸਦੇ ਸਿਰ 'ਤੇ ਸੱਜਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਕਾਰ ਸਵਾਰ ਦੀ ਮੌਤ-ਮਾਮਲਾ ਦਰਜ ਅਗਲੀ ਖ਼ਬਰ ਬਾਬਾ ਸ਼ੈਦੂ ਸ਼ਾਹ ਮੇਲੇ ਦੇ ਪਹਿਲੇ ਦਿਨ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ
Ad Position 24