ਫ਼ਰੀਦਕੋਟ, 2 ਮਾਰਚ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਤੇ ਸਪੋਰਟਸ ਕਲੱਬ ਕੰਮੇਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ.ਵੀਰਾਂ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖੇਡ ਤੇ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਅੱਜ ਡੇਰਾ ਬਾਬਾ ਸ਼ੈਦੂ ਸ਼ਾਹ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਨਾਲ ਹੋਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਮੇਲੇ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਮੱਮੂ ਸ਼ਰਮਾ ਕੈਨੇਡਾ, ਪ੍ਰਧਾਨ ਜਸਪਾਲ ਸਿੰਘ ਸੰਧੂ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਧੰਨਵਾਦ ਕੀਤਾ | ਇਸ ਮੌਕੇ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ | ਕੈਂਪ 'ਚ ਜਿੰਦਲ ਹੈੱਲਥ ਕੇਅਰ ਦੇ ਡਾਕਟਰਾਂ ਦੀ ਟੀਮ ਨੇ 298 ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਦਿੱਤੀਆਂ | ਮੇਲੇ 'ਚ ਰੋਟਰੀ ਕਲੱਬ ਫ਼ਰੀਦਕੋਟ ਦੀ ਗੁਣਵੰਤੀ ਕੈਂਸਰ ਮੋਬਾਈਲ ਵੈਨ ਰਾਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਟੀਮ ਨੇ ਵੱਖ-ਵੱਖ ਪ੍ਰਕਾਰ ਦੇ ਕੈਂਸਰ ਸਬੰਧੀ ਟੈੱਸਟ ਕੀਤੇ | ਮੇਲੇ ਦੇ ਪਹਿਲੇ ਦਿਨ ਬੱਚਿਆਂ ਦੀ ਦੌੜਾਂ ਅੰਡਰ-12 ਲੜਕੇ-ਲੜਕੀਆਂ, ਦੀਆਂ ਦੌੜਾਂ ਕਰਵਾਈਆਂ ਗਈਆਂ | ਇਸ ਮੌਕੇ ਅਮਰੀਕ ਸਿੰਘ ਗਿੱਲ, ਮਨਜੀਤ ਕੌਰ ਸਰਪੰਚ, ਦੇਬਾ ਸੰਧੂ, ਬਿੰਦਾ ਰੋਮਾਣਾ, ਸੇਵਕ ਸਿੰਘ ਮੈਂਬਰ, ਸਰਬਜੀਤ ਸਿੰਘ ਸੰਧੂ, ਸਰਬਜੀਤ ਸ਼ਰਮਾ, ਸਰਬਜੀਤ ਕਿੰਗਰਾ, ਕਮਲਜੀਤ ਸ਼ਰਮਾ, ਜੋਤ ਕਿੰਗਰਾ ਯੂ.ਕੇ.,ਬੰਤ ਬਰਾੜ ਯੂ.ਕੇ, ਅਮਰਜੀਤ ਸੰਧੂ, ਜੱਸਾ ਸੱਧਰ, ਨਵਦੀਪ ਸੱਧਰ, ਸੰਨੀ ਸ਼ਰਮਾ, ਕਾਲਾ ਨੰਬਰਦਾਰ ਅਤੇ ਕੁਲਬੀਰ ਗੱਗੀ ਆਦਿ ਹਾਜ਼ਰ ਸਨ |