ਲਾਇਨਜ਼ ਕਲੱਬਾਂ ਨੇ ਮਿਲ ਕੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ
ਅਜੀਤ ਡੈਸਕ
03-03-2026
ਕੋਟਕਪੂਰਾ, 2 ਮਾਰਚ (ਮੋਹਰ ਸਿੰਘ ਗਿੱਲ)-ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਤੇ ਲਾਇਨਜ਼ ਕਲੱਬ ਕੋਟਕਪੂਰਾ ਵਿਸ਼ਵਾਸ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ, ਜਿੰਦਲ ਆਈ ਕੇਅਰ ਹਸਪਤਾਲ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਦੋਹਾਂ ਕਲੱਬਾਂ ਦੇ ਪ੍ਰਧਾਨ ਉਪਿੰਦਰ ਸਿੰਘ ਤੇ ਕੁਲਵੰਤ ਸਿੰਘ ਸਰਾਂ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਅੱਖਾਂ ਦੇ ਮਾਹਿਰ ਡਾ. ਮਹੇਸ਼ ਜਿੰਦਲ ਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ | ਰਜਿੰਦਰ ਸਿੰਘ ਸਰਾਂ ਤੇ ਹਰਬੀਰ ਸਿੰਘ ਨੇ ਦੱਸਿਆ ਕਿ ਦੋਹਾਂ ਕਲਬਾਂ ਵਲੋਂ ਇਹ ਕੈਂਪ ਸਵਰਗੀ ਮਾਤਾ ਸੁਰਿੰਦਰ ਕੌਰ ਸੁਪਤਨੀ ਸਵ. ਹਰੀ ਸਿੰਘ ਦੀ ਨਿੱਘੀ ਯਾਦ 'ਚ ਲਗਾਇਆ ਗਿਆ | ਕੈਂਪ ਨੂੰ ਸਫ਼ਲ ਬਣਾਉਣ ਵਿਚ ਕਰਤਾਰ ਸਿੰਘ ਬਰਹਾਇਆ (ਗਲਾਸਗੋ ਯੂ.ਕੇ) ਨੇ ਵਿਸ਼ੇਸ਼ ਯੋਗਦਾਨ ਦਿੱਤਾ | ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਦੇ ਚੇਅਰਮੈਨ ਦਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਕਲੱਬਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ | ਲਾਇਨਜ਼ ਕਲੱਬਾਂ ਵਲੋਂ ਅੱਖਾਂ ਦਾ ਚੱੈਕਅਪ ਕੈਂਪ ਲਗਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ | ਰਾਜ ਨਾਰੰਗ ਅਤੇ ਵਿਕਰਾਂਤ ਧੀਂਗੜਾ ਨੇ ਦੱਸਿਆ ਕਿ ਕੈਂਪ ਦੌਰਾਨ 280 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ ਅਤੇ 42 ਮਰੀਜ਼ਾਂ ਦੀ ਚੋਣ ਮੁਫ਼ਤ ਲੈਂਜ ਪਾਉਣ ਲਈ ਕੀਤੀ ਗਈ | ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ ਨੂੰ ਸਫ਼ਲ ਬਣਾਉਣ ਵਿਚ ਗੁਰਦੀਪ ਸਿੰਘ, ਇੰਦਰਜੀਤ ਸਿੰਘ ਮਦਾਨ, ਜਸਵਿੰਦਰਪਾਲ ਸਿੰਘ, ਜਤਿੰਦਰ ਚਾਵਲਾ, ਸੰਜੀਵ ਗੋਇਲ, ਸਿਮਰਨਜੀਤ ਸਿੰਘ ਮੱਕੜ, ਯਾਦਵਿੰਦਰ ਸਿੰਘ, ਸੰਦੀਪ ਕੁਮਾਰ ਥਾਪਰ, ਅਜੇ ਪਸਰੀਚਾ, ਅੰਸੁਲ ਬਾਂਸਲ, ਰਜੀਵ ਕੁਕਰੇਜਾ, ਧਰਮਵੀਰ ਸਿੰਘ, ਚਰਨਜੀਤ ਸਿਡਾਣਾ, ਸੁਖਵਿੰਦਰ ਸਿੰਘ, ਮਿੱਕੀ ਬਰਗਾੜੀ, ਜਗਸੀਰ ਸਿੰਘ, ਰਣਜੀਤ ਸਿੰਘ ਕੱਕੜ ਸਮੇਤ ਦੋਹਾਂ ਕਲੱਬਾਂ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ |