27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜੇ. ਈ. ਗੁਰਜੀਤ ਸਿੰਘ ਧਾਲੀਵਾਲ ਦੀ ਸੇਵਾ-ਮੁਕਤੀ 'ਤੇ ਵਿਦਾਇਗੀ ਸਮਾਗਮ

Ad Position 21
No active advertisement
ਅਜੀਤ ਡੈਸਕ 03-03-2026
ਬਾਜਾਖਾਨਾ, 2 ਮਾਰਚ (ਜੀਵਨ ਗਰਗ)-ਜੇ.ਈ. ਗੁਰਜੀਤ ਸਿੰਘ ਧਾਲੀਵਾਲ ਜਿਨ੍ਹਾਂ ਨੇ ਪਾਵਰਕਾਰਮ ਵਿਭਾਗ 'ਚ 30 ਸਾਲ ਦੇ ਕਰੀਬ ਆਪਣੀਆਂ ਸੇਵਾਵਾਂ ਨਿਭਾਈਆਂ | ਅੱਜ ਉਨ੍ਹਾਂ ਨੂੰ 58 ਸਾਲ ਦੀ ਉਮਰ ਪੂਰੀ ਹੋਣ 'ਤੇ ਵਿਭਾਗ 'ਚੋਂ ਸੇਵਾ-ਮੁਕਤ ਹੋਣ 'ਤੇ ਸਬ-ਡਵੀਜ਼ਨ ਬਾਜਾਖਾਨਾ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਤੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਬ-ਡਵੀਜ਼ਨ ਬਾਜਾਖਾਨਾ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸਿਮਰਜੀਤ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਉਨ੍ਹਾਂ ਵਲੋਂ ਇਮਾਨਦਾਰੀ ਤੇ ਤਨਦੇਹੀ ਨਾਲ ਵਿਭਾਗ 'ਚ ਨਿਭਾਈਆਂ ਸੇਵਾਵਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਜੇ.ਈ. ਗੁਰਜੀਤ ਸਿੰਘ ਧਾਲੀਵਾਲ ਇਕ ਕਰਮਯੋਗੀ ਦੇ ਤੌਰ 'ਤੇ ਆਪਣੀਆਂ ਬੇਦਾਗ ਸੇਵਾਵਾਂ ਨਿਭਾਅ ਕੇ ਸੇਵਾ-ਮੁਕਤ ਹੋਏ ਹਨ | ਇਸ ਮੌਕੇ ਸੈਕਟਰੀ ਜਸਵਿੰਦਰ ਸਿੰਘ, ਖਜ਼ਾਨਚੀ ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਰੇਸ਼ ਕੁਮਾਰ, ਦਰਸ਼ਨ ਸਿੰਘ, ਐਸ.ਡੀ.ਓ ਭੁਪਿੰਦਰ ਸਿੰਘ, ਨਰਿੰਦਰਜੀਤ ਸਿੰਘ, ਗੁਰਮੇਲ ਸਿੰਘ, ਮਨੋਜ਼ ਕੁਮਾਰ, ਸਰਪੰਚ ਗੁਰਬਖਸ਼ ਸਿੰਘ, ਕਿ੍ਸ਼ਨ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਡਾ. ਗੁਰਨਾਇਬ ਸਿੰਘ, ਬਲਦੇਵ ਸਿੰਘ ਭਦੌੜੀਆਂ, ਰਣਜੀਤ ਸਿੰਘ, ਟੇਕ ਸਿੰਘ, ਮੱਲ ਸਿੰਘ, ਸ਼ੇਰ ਸਿੰਘ, ਮੰਦਰ ਸਿੰਘ, ਕੇਵਲ ਸਿੰਘ, ਸਿਕੰਦਰ ਸਿੰਘ, ਮਾ. ਦਰਸ਼ਨ ਸਿੰਘ, ਇਕਬਾਲ ਸਿੰਘ, ਗਿੰਦਰ ਸਿੰਘ, ਜਸਵੰਤ ਸਿੰਘ ਭਿੰਡਰ, ਮਹਿੰਦਰ ਸਿੰਘ, ਛਿੰਦੂ ਨੰਬਰਦਾਰ, ਬੇਅੰਤ ਸਿੰਘ, ਜਨਕ ਸਿੰਘ, ਕਰਨੈਲ ਸਿੰਘ, ਜਸਵੰਤ ਸਿੰਘ ਜੇ.ਈ. ਕਰਨੈਲ ਸਿੰਘ, ਭਗਵਾਨ ਸਿੰਘ ਜੈਤੋ, ਭਗਤ ਸਿੰਘ ਚਹਿਲ, ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗਾਂ ਤੇ ਅਪਾਹਜ ਵਿਅਕਤੀਆਂ ਦੀ ਸਹਾਇਤਾ ਲਈ ਮੁਫ਼ਤ ਕੈਂਪ ਅਗਲੀ ਖ਼ਬਰ ਲਾਇਨਜ਼ ਕਲੱਬਾਂ ਨੇ ਮਿਲ ਕੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ
Ad Position 24