ਬਾਜਾਖਾਨਾ, 2 ਮਾਰਚ (ਜੀਵਨ ਗਰਗ)-ਅਲਾਇੰਸ ਕਲੱਬ ਬਰਗਾੜੀ ਵਲੋਂ ਰੁਦਰਾ ਆਸਰਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਬਜ਼ੁਰਗਾਂ ਤੇ ਅਪਾਹਜ ਵਿਅਕਤੀਆਂ ਦੀ ਸਹਾਇਤਾ ਲਈ ਪਿੰਡ ਲੰਭਵਾਲੀ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ | ਕੈਂਪ 'ਚ 60 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਤੇ ਅਪਾਹਜ ਵਿਅਕਤੀਆਂ ਨੂੰ ਲੋੜੀਂਦਾ ਸਮਾਨ ਜਿਵੇਂ ਬਿਜਲਈ ਟਰਾਈ ਸਾਈਕਲ, ਖੂੰਡੀਆਂ, ਐਨਕਾਂ, ਗੋਡਿਆਂ ਤੇ ਕਮਰ ਦੀਆਂ ਬੈਲਟਾਂ, ਕੰਨਾਂ ਦੀਆਂ ਮਸ਼ੀਨਾਂ, ਵੀਲ੍ਹ ਚੇਅਰ, ਸਧਾਰਨ ਟਰਾਈ ਸਾਈਕਲ, ਵਾਕਰ, ਫਲੱਸ਼ ਸੀਟਾਂ ਆਦਿ ਵੰਡੇ ਗਏ | ਪ੍ਰਧਾਨ ਬਲਵਿੰਦਰ ਸਿੰਘ ਡਾ. ਸਿਵੀਆਂ ਨੇ ਦੱਸਿਆ ਕਿ ਪਹਿਲਾ ਬਿਜਲਈ ਸਾਈਕਲ ਸਿਰਫ਼ 80 ਫ਼ੀਸਦੀ ਤੋਂ ਉੱਪਰ ਦੇ ਅਪਾਹਜ ਵਿਅਕਤੀਆਂ ਨੂੰ ਹੀ ਦਿੱਤੀਆਂ ਜਾਂਦੀਆਂ ਸਨ, ਪਰ ਹੁਣ ਇਹ 40 ਫ਼ੀਸਦੀ ਵਾਲੇ ਵਿਅਕਤੀਆਂ ਨੂੰ ਮੁਹੱਈਆ ਕਾਰਵਾਈਆਂ ਜਾ ਰਹੀਆਂ | ਇਸ ਮੌਕੇ ਜਸਪਾਲ ਸਿੰਘ ਪੰਜਗਰਾਈਾ, ਸਰਪੰਚ ਕੁਲਵਿੰਦਰ ਸਿੰਘ, ਸੁਖਜੀਤ ਕੌਰ, ਹਰਿੰਦਰ ਸਿੰਘ, ਅਮਰਜੀਤ ਸਿੰਘ, ਰੂਪ ਸਿੰਘ, ਨਿਰਮਲ ਸਿੰਘ, ਬੰਤ ਸਿੰਘ, ਸੁਖਚੈਨ ਸਿੰਘ, ਅਮਰਜੀਤ ਸਿੰਘ, ਗੁਰਮੀਤ ਕੌਰ, ਸਰਪੰਚ ਪ੍ਰਤਾਪ ਸਿੰਘ ਬਰਗਾੜੀ, ਜਗਸੀਰ ਸਿੰਘ, ਨਾਇਬ ਸਿੰਘ ਢਿੱਲੋਂ, ਚੇਅਰਮੈਨ ਸੁਖਜੰਤ ਸਿੰਘ ਸਦਿਉੜਾ, ਗੁਰਸੇਵਕ ਬਰਗਾੜੀ, ਗੁਰਮੀਤ ਸਿੰਘ, ਡਾ. ਰਵੀ, ਵਿਨੇ ਭਾਰਦਵਾਜ, ਰੇਖਾ, ਸੋਨੀਆ ਆਦਿ ਹਾਜ਼ਰ ਸਨ |