05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 04-03-2026
ਸ੍ਰੀ ਮੁਕਤਸਰ ਸਾਹਿਬ, 3 ਮਾਰਚ (ਰਣਜੀਤ ਸਿੰਘ ਢਿੱਲੋਂ)-ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਸਥਾਨਕ ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਪਾਠ ਦਾ ਭੋਗ ਪਾਇਆ ਗਿਆ ਤੇ ਰਾਗੀ ਜਥੇ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਗ੍ਰੰਥੀ ਰਛਪਾਲ ਸਿੰਘ ਬਾਵਾ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਸਭਾ ਵਲੋਂ ਨਿਰੰਜਨ ਸਿੰਘ ਰੱਖਰਾ ਨੇ ਸਮਾਗਮ ਦੇ ਪ੍ਰਬੰਧਕ ਪਰਿਵਾਰ ਨੂੰ ਸਨਮਾਨਿਤ ਕੀਤਾ | ਇਹ ਸਮਾਗਮ ਸਭਾ ਦੇ ਸਾਬਕਾ ਪ੍ਰਧਾਨ ਸਵ. ਕਰਤਾਰ ਸਿੰਘ ਪੁਰਬਾ ਦੇ ਸਪੁੱਤਰ ਸਵਰਨਜੀਤ ਸਿੰਘ ਪੁਰਬਾ ਦੇ ਪਰਿਵਾਰ ਵਲੋਂ ਆਪਣੇ ਬੇਟੇ ਗੁਰਕਮਲਪ੍ਰੀਤ ਸਿੰਘ ਦੀ ਤੰਦਰੁਸਤੀ ਲਈ ਸਮਾਗਮ ਰੱਖਿਆ ਗਿਆ ਸੀ | ਇਸ ਸਮੇਂ ਸਭਾ ਦੇ ਸਾਬਕਾ ਪ੍ਰਧਾਨ ਸੇਵਾ ਮੁਕਤ ਪੁਲਿਸ ਇੰਸਪੈਕਟਰ ਨੱਥਾ ਸਿੰਘ ਨੇ ਆਪਣੇ ਪਰਿਵਾਰ ਵਲੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਬਹੁਤ ਸੁੰਦਰ ਛਤਰ ਭੇਟ ਕੀਤਾ ਗਿਆ | ਇਸ ਮੌਕੇ ਸਭਾ ਦੇ ਸਕੱਤਰ ਸੁਖਦਰਸ਼ਨ ਸਿੰਘ ਤੱਗੜ, ਖ਼ਜ਼ਾਨਚੀ ਦਰਸ਼ਨ ਸਿੰਘ ਮੱਲਣ, ਦਰਬਾਰ ਕਮੇਟੀ ਦੇ ਮੁੱਖ ਸੇਵਾਦਾਰ ਗੁਰਜੀਤ ਸਿੰਘ ਪੁਰਬਾ, ਸਲਾਹਕਾਰ ਮਲਕੀਤ ਸਿੰਘ ਸਰਾਂ, ਜਗਜੀਤ ਸਿੰਘ ਫ਼ੌਜੀ, ਗੁਰਮੀਤ ਸਿੰਘ ਪੁਰਬਾ, ਰਜਿੰਦਰ ਸਿੰਘ ਭਾਰਤੀ, ਹਰਭੋਲ ਸਿੰਘ, ਗੁਰਪਾਲ ਸਿੰਘ ਪੁਰਬਾ, ਤਰਸੇਮ ਸਿੰਘ ਤੱਗੜ, ਗੁਰਪ੍ਰੀਤ ਸਿੰਘ ਖ਼ਾਲਸਾ, ਮਲਕੀਤ ਸਿੰਘ, ਵਾਹਿਗੁਰੂ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਟਰਾਂਸਫ਼ਾਰਮਰਾਂ 'ਚੋਂ ਤਾਂਬਾ ਚੋਰੀ ਅਗਲੀ ਖ਼ਬਰ ਗੈਰ-ਮਿਆਰੀ ਮਟੀਰੀਅਲ ਨਾਲ ਬਣੀ ਸੜਕ ਬਿਸਕੁੱਟ ਵਾਂਗ ਭੁਰਨ ਲੱਗੀ
Ad Position 24
No active advertisement