ਮਲੋਟ, 3 ਮਾਰਚ (ਪਾਟਿਲ)-ਨਿਊ ਗੋਬਿੰਦ ਨਗਰ ਸਥਿਤ ਚੰਦਰ ਮਾਡਲ ਹਾਈ ਸਕੂਲ ਵਿਖੇ ਡਾਇਰੈਕਟਰ ਕਮ ਪਿ੍ੰਸੀਪਲ ਚੰਦਰ ਮੋਹਣ ਸੁਥਾਰ ਤੇ ਮੁੱਖ ਅਧਿਆਪਕਾ ਰਜਨੀ ਸੁਥਾਰ ਦੀ ਅਗਵਾਈ 'ਚ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਚੰਦਰ ਮੋਹਣ ਸੁਥਾਰ ਨੇ ਵਿਦਿਆਥੀਆਂ ਨੂੰ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਹੋਲੀ ਦਾ ਤਿਉਹਾਰ ਸਾਡੇ ਦੇਸ਼ ਦਾ ਪੁਰਾਤਨ ਤਿਉਹਾਰ ਹੈ | ਇਸ ਮੌਕੇ ਸਟਾਫ਼ ਮੈਂਬਰ ਵੀਰਪਾਲ ਕੌਰ, ਸ਼ਵੇਤਾ ਮੱਕੜ, ਜਸਮੀਨ, ਨਵਜੋਤਪ੍ਰੀਤ ਕੌਰ, ਕੰਚਨ ਰਾਣੀ, ਮੀਨੂੰ ਫੁਟੇਲਾ, ਜੋਤੀ ਕਟਾਰੀਆ, ਸਿਮਰਜੀਤ ਕੌਰ, ਪੂਜਾ ਰਾਣੀ, ਵੀਰਪਾਲ ਕੌਰ, ਪੂਜਾ ਸ਼ਰਮਾ, ਸਾਨੀਆ ਰਾਣੀ, ਕਿਰਨਦੀਪ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਸਨੇਹਾ ਮਾਰੀਆ, ਅਮਨਦੀਪ, ਜੋਤੀ ਕਾਲੜਾ ਅਤੇ ਰੀਤੂ ਬਾਲਾ ਆਦਿ ਮੌਜੂਦ ਸਨ |