05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਗਮ 2026 ਯਾਦਗਾਰੀ ਹੋ ਨਿੱਬੜਿਆ

Ad Position 21
No active advertisement
ਅਜੀਤ ਡੈਸਕ 04-03-2026
ਜੈਤੋ, 3 ਮਾਰਚ (ਗੁਰਚਰਨ ਸਿੰਘ ਗਾਬੜੀਆ)-'ਸਿੱਖਿਆ ਸਿਰਫ਼ ਡਿਗਰੀ ਪ੍ਰਾਪਤ ਕਰਨ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਜ਼ਰੀਆ ਬਣੇ¢ ਖੋਜ, ਤਕਨਾਲੋਜੀ ਅਤੇ ਨੈਤਿਕ ਮੁੱਲਾਂ ਨਾਲ ਜੁੜੀ ਸਿੱਖਿਆ ਸਮੇਂ ਦੀ ਲੋੜ ਹੈ' | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ ਸਾਬਕਾ ਮੁਖੀ ਪ੍ਰੋਫ਼ੈਸਰ (ਡਾ.) ਸਤਨਾਮ ਸਿੰਘ ਜੱਸਲ ਨੇ ਯੂਨੀਵਰਸਿਟੀ ਕਾਲਜ ਜੈਤੋ ਦੇ ਸਾਲਾਨਾ ਇਨਾਮ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕੀਤਾ | ਅੰਗਰੇਜ਼ੀ ਵਿਭਾਗ ਦੇ ਮੁਖੀ ਅਤੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਮੁੱਖ ਮਹਿਮਾਨ ਨਾਲ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਉਨ੍ਹਾਂ ਨੂੰ ਡਾ. ਜੱਸਲ ਜਿਹੀ ਸ਼ਖਸੀਅਤ ਦੇ ਅਧੀਨ ਕੰਮ ਕਰਨ ਦਾ ਮÏਕਾ ਮਿਲਿਆ ਹੈ | ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਤੇ ਸਮਾਗਮ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਤੱਗੜ ਨੇ ਆਪਣੇ ਪੋਸਟ ਗ੍ਰੈਜੂਏਸ਼ਨ ਦੇ ਅਧਿਆਪਕ ਡਾ. ਸਤਨਾਮ ਸਿੰਘ ਜੱਸਲ ਪ੍ਰਤੀ ਅਕੀਦਤ ਭਰੇ ਸ਼ਬਦਾਂ ਨਾਲ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਅੱਜ ਜਿਸ ਮੁਕਾਮ 'ਤੇ ਹਨ ਇਹ ਡਾ. ਜੱਸਲ ਜਿਹੇ ਸਮਰਪਿਤ ਅਧਿਆਪਕਾਂ ਦੀ ਯੋਗ ਅਗਵਾਈ ਤੇ ਰਹਿਨੁਮਾਈ ਸਦਕਾ ਹੈ¢ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਅਰੋੜਾ ਵਲੋਂ ਕਾਲਜ ਦੇ ਅਧਿਆਪਕਾਂ ਦੀਆਂ ਸੈਸ਼ਨ ਦÏਰਾਨ ਕੀਤੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਦੱਸਿਆ¢ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਐਮ.ਏ. ਪੰਜਾਬੀ ਦੇ ਪ੍ਰਥਮ ਵਿਦਿਅਕ ਬੈਚ ਦੀ ਵਿਦਿਆਰਥਣ ਲਵਪ੍ਰੀਤ ਕÏਰ ਨੂੰ ਉਸ ਵਲੋਂ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਦੂਜਾ ਸਥਾਨ ਹਾਸਿਲ ਕਰਨ ਤੇ ਯੂ.ਜੀ.ਸੀ. ਨੈੱਟ ਪ੍ਰੀਖਿਆ ਦੀ ਮੈਰਿਟ ਵਿਚ ਸਥਾਨ ਗ੍ਰਹਿਣ ਕਰਨ 'ਤੇ ਰੋਲ ਆਫ਼ ਆਨਰ (ਅਕਾਦਮਿਕ) ਨਾਲ ਨਿਵਾਜਿਆ ਗਿਆ¢ ਪ੍ਰਬੰਧਕੀ ਸਹਿਯੋਗ ਦੇਣ ਵਾਲੇ ਪ੍ਰੋਫੈਸਰ ਸਾਹਿਬਾਨ 'ਚ ਡਾ. ਰਾਜੀਵ ਕਪੂਰ, ਰੁਪਿੰਦਰ ਪਾਲ ਸਿੰਘ ਧਰਮਸੋਤ, ਲਲਿਤ ਗਰਗ, ਡਾ. ਦਿਵਯ ਜਯੋਤੀ ਚਾਵਲਾ, ਅਭਿਤ ਜਿੰਦਲ, ਸੰਗੀਤਾ ਸ਼ਰਮਾ, ਸੁਸ਼ਮਾ ਰਾਣੀ, ਡਾ. ਭਵਨਦੀਪ ਕÏਰ, ਡਾ. ਲਖਵਿੰਦਰ ਸਿੰਘ, ਵਿਸ਼ਾਲ ਸਿੰਗਲਾ, ਜਗਸੀਰ ਸਿੰਘ ਗਿੱਲ, ਸੁਮਨ ਭਵਨੀਆ, ਡਾ. ਹਲਵਿੰਦਰ ਸਿੰਘ, ਹਰਦੀਪ ਕÏਰ, ਕਮਲਦੀਪ ਕÏਰ, ਰੀਨੂੰ ਰੋਮਾਣਾ, ਡਾ. ਨਵਪ੍ਰੀਤ ਸਿੰਘ ਸੰਧੂ, ਪਿੰਕੀ, ਡਾ. ਜਸਵਿੰਦਰ ਕÏਰ, ਡਾ. ਰਮਨਦੀਪ ਕÏਰ, ਜਸ਼ਨਦੀਪ ਕÏਰ, ਅਮਨਦੀਪ ਕÏਰ, ਰਮਨਪ੍ਰੀਤ ਕÏਰ, ਈਸ਼ਾ, ਅਰਸ਼ਦੀਪ ਸ਼ਰਮਾ, ਮਹਿੰਦਰ ਕÏਰ, ਸੀਮਾ, ਸ਼ਿਵਾਨੀ ਕÏਰ, ਰਿਪਨਜੀਤ ਕÏਰ ਅਤੇ ਸ਼ੀਤਲ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਕੈਂਪ 'ਚ 49 ਵਿਅਕਤੀਆਂ ਦੀ ਕੀਤੀ ਜਾਂਚ ਅਗਲੀ ਖ਼ਬਰ ਗੁੱਡ ਮੌਰਨਿੰਗ ਕਲੱਬ ਨੇ ਤੰਦਰੁਸਤ ਸਮਾਜ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵਿਸ਼ੇ 'ਤੇ ਸੈਮੀਨਾਰ
Ad Position 24
No active advertisement