ਜੈਤੋ, 3 ਮਾਰਚ (ਗੁਰਚਰਨ ਸਿੰਘ ਗਾਬੜੀਆ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ (ਬਾਜਾਖਾਨਾ ਰੋਡ) ਜੈਤੋ ਦੇ ਨੌਂਵੀਂ ਜਮਾਤ ਵਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਸਕੂਲ ਦੇ ਵਿਹੜੇ 'ਚ ਸ਼ਾਨਦਾਰ ਸਮਾਗਮ ਹੋਇਆ | ਇਸ ਮੌਕੇ ਦੋਨਾਂ ਜਮਾਤਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਜਿਸ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਸਾਧੂ ਰਾਮ ਸ਼ਰਮਾ ਨੇ ਫ਼ੀਤਾ ਕੱਟ ਕੇ ਕੀਤਾ | ਸਮਾਗਮ ਦੀ ਸ਼ੁਰੂਆਤ ਨੌਂਵੀਂ ਜਮਾਤ ਦੇ ਨਵਨੀਤ ਕੌਰ ਤੇ ਨੌਂਵੀ ਜਮਾਤ ਦੀ ਵਿਦਿਆਰਥਣ ਇਮਾਨਤ ਕੌਰ ਨੇ ਵਿਦਾ ਹੋਣ ਜਾ ਰਹੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਅਗਲੀਆਂ ਜਮਾਤਾਂ 'ਚ ਸਖ਼ਤ ਮਿਹਨਤ ਕਰਨ ਦਾ ਸੁਨੇਹਾ ਦਿੱਤਾ | ਇਸ ਦੌਰਾਨ ਦਸਵੀਂ ਜਮਾਤ ਦੀਆਂ ਵਿਦਿਆਰਥੀਆਂ ਨੇ ਆਪਣੇ ਭਾਸ਼ਨ 'ਚ ਆਪਣੇ ਪੜ੍ਹਾਈ ਮੌਕੇ ਦੀਆਂ ਖੱਟੀਆਂ-ਮਿੱਟੀਆਂ ਯਾਦਾਂ ਸਾਂਝੀਆਂ ਕੀਤੀਆਂ | ਸਕੂਲ ਦੇ ਚੇਅਰਮੈਨ ਸਾਧੂ ਰਾਮ ਸ਼ਰਮਾ ਤੇ ਪਿ੍ੰਸੀਪਲ ਦਰਸ਼ਨਾ ਦੇਵੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਭਵਿੱਖ ਦੀਆਂ ਸ਼ੁਭਕਾਮਨਾਂ ਦਿੱਤੀਆਂ | ਇਸ ਮੌਕੇ ਸਕਿੱਟਾਂ, ਗਿੱਧਾ, ਭੰਗੜਾ ਤੇ ਕੋਰਿਓਗ੍ਰਾਫੀਆਂ ਦੀਆਂ ਸ਼ਾਨਦਾਰ ਪੇਸ਼ਕਾਰੀ ਕੀਤੀਆਂ ਗਈਆਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ 'ਤੇ ਕੁਮੈਂਟ ਲਗਾ ਕੇ ਮਾਹੌਲ ਨੂੰ ਰੋਚਕ ਬਣਾ ਦਿੱਤਾ | ਇਸ ਮੌਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਲਈ ਗਿਫ਼ਟ ਦਿੱਤਾ | ਜਦ ਕਿ ਜੂਨੀਅਰ ਵਿਦਿਆਰਥੀਆਂ ਨੇ ਦਸਵੀਂ ਜਮਾਤ ਨੂੰ ਯਾਦਗਾਰੀ ਤੋਹਫ਼ੇ ਦੇ ਕੇ ਨਿਵਾਜਿਆ ਗਿਆ | ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਵੀ ਗਿਫ਼ਟ ਦਿੱਤੇ | ਪ੍ਰੋਗਰਾਮ 'ਚ ਅਧਿਆਪਕ ਰਾਜਵਿੰਦਰ ਕੌਰ, ਵੀਰਪਾਲ ਕੌਰ, ਨਵਨੀਤ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ, ਜਸ਼ਨਦੀਪ ਕੌਰ, ਕੁਲਵਿੰਦਰ ਕੌਰ, ਉਰਮਿਲਾ ਰਾਣੀ, ਹਰਮਨ ਕÏਰ, ਨਵਦੀਪ ਕÏਰ ਅਤੇ ਸਿਮਰਜੀਤ ਕੌਰ ਆਦਿ ਹਾਜ਼ਰ ਸਨ |