ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਐਸੋਸੀਏਸ਼ਨ ਆਫ਼ ਮੈਡੀਕਲ ਸਟੂਡੈਂਟਸ (ਫੈਮ) ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਬੈਡਮਿੰਟਨ ਐਰੀਨਾ ਵਿਖੇ 'ਬੈਡਮਿੰਟਨ ਟੂਰਨਾਮੈਂਟ 2026' ਕਰਵਾਇਆ ਗਿਆ | ਇਸ ਚਾਰ ਰੋਜ਼ਾ ਖੇਡ ਮੁਕਾਬਲੇ 'ਚ ਅੰਡਰ ਗ੍ਰੈਜੂਏਟ ਵਿਦਿਆਰਥੀਆਂ, ਜੂਨੀਅਰ ਰੈਜ਼ੀਡੈਂਟਸ ਤੇ ਫ਼ੈਕਲਟੀ ਮੈਂਬਰਾਂ ਨੇ ਪੂਰੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਹਿੱਸਾ ਲਿਆ | ਟੂਰਨਾਮੈਂਟ ਦੇ ਮੁੱਖ ਨਤੀਜਿਆਂ 'ਚ ਓਪਨ ਪੁਰਸ਼ ਸਿੰਗਲਜ਼ ਵਿਚ ਮਿ੍ਦੁਲ ਝਾਅ (ਬੈਚ 2025) ਜੇਤੂ ਅਤੇ ਧਰੁਵ ਬਾਂਸਲ (ਬੈਚ 2024) ਉਪ-ਜੇਤੂ ਰਹੇ | ਓਪਨ ਪੁਰਸ਼ ਡਬਲਜ਼ ਵਿਚ ਵਿਵੇਕ ਮਿਸ਼ਰਾ (2023) ਤੇ ਮਿ੍ਦੁਲ ਝਾਅ (2025) ਦੀ ਜੋੜੀ ਨੇ ਪਹਿਲਾ ਸਥਾਨ ਹਾਸਿਲ ਕੀਤਾ | ਜਦੋਂ ਕਿ ਡਾ. ਹਿਮਾਂਸ਼ੂ ਖੁਟਣ ਐਸੋਸੀਏਟ ਪ੍ਰੋਫੈਸਰ ਅਤੇ ਅਰਸ਼ ਕਾਠੀਆਲ (2021) ਦੀ ਜੋੜੀ ਉਪ-ਜੇਤੂ ਰਹੀ | ਮਹਿਲਾ ਵਰਗ ਵਿਚ ਓਪਨ ਮਹਿਲਾ ਸਿੰਗਲਜ਼ ਵਿਚ ਡਾ. ਕਿਰਨਜੋਤ ਕੌਰ (ਜੇਆਰ.ਏ, ਐਨਸਥੀਸੀਆ) ਜੇਤੂ ਰਹੀ ਅਤੇ ਕਿਰਨਪ੍ਰੀਤ ਕੌਰ (2020) ਦੂਜੇ ਸਥਾਨ 'ਤੇ ਰਹੀ | ਓਪਨ ਮਹਿਲਾ ਡਬਲਜ਼ ਵਿਚ ਕਿਰਨਪ੍ਰੀਤ ਕੌਰ (2020) ਅਤੇ ਦੀਪਾਂਸ਼ੂ ਬਿਸ਼ਨੋਈ (2023) ਦੀ ਜੋੜੀ ਜੇਤੂ ਰਹੀ | ਓਪਨ ਮਿਕਸਡ ਡਬਲਜ਼ ਵਿਚ ਮਿ੍ਦੁਲ ਝਾਅ (2025) ਅਤੇ ਜਾਨ੍ਹਵੀ (2025) ਨੇ ਜੇਤੂ ਖਿਤਾਬ ਆਪਣੇ ਨਾਂਅ ਕੀਤਾ | ਇਸ ਮੌਕੇ ਇਕ ਵਿਸ਼ੇਸ਼ 'ਫੈਕਲਟੀ ਬਨਾਮ ਜੇਤੂ' ਮੈਚ ਵੀ ਕਰਵਾਇਆ ਗਿਆ, ਜਿਸ ਵਿਚ ਡਾ. ਹਿਮਾਂਸ਼ੂ ਖੁਟਣ, ਡਾ. ਗਿਰੀਸ਼ ਮਟਵਾ ਅਤੇ ਡਾ. ਕਿਰਨਜੋਤ ਕੌਰ ਦੀ ਫ਼ੈਕਲਟੀ ਟੀਮ ਨੇ 2023 ਬੈਚ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ | ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਡਾ. ਰਵਿੰਦਰ ਗਰਗ ਪ੍ਰੋਫੈਸਰ ਅਤੇ ਮੁਖੀ ਮੈਡੀਸਨ ਵਿਭਾਗ ਅਤੇ ਡਾ. ਕਵਿਤਾ ਸ਼ਰਮਾ ਸਪੋਰਟਸ ਹੈੱਡ ਨੇ ਕੀਤੀ | ਜਿਨ੍ਹਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੀ ਖੇਡ ਪ੍ਰਤਿਭਾ ਦੀ ਸ਼ਲਾਘਾ ਕੀਤੀ | ਇਹ ਟੂਰਨਾਮੈਂਟ ਫ਼ੈਮ ਸਪੋਰਟਸ ਕਮੇਟੀ ਵਲੋਂ ਪ੍ਰਧਾਨ ਵਿਵੇਕ ਕੁਮਾਰ ਮਿਸ਼ਰਾ ਅਤੇ ਸਕੱਤਰ ਰਜਤ ਤੇਤਰਵਾਲ ਦੀ ਅਗਵਾਈ ਵਿਚ ਉਲੀਕਿਆ ਗਿਆ ਸੀ | ਪ੍ਰਬੰਧਕੀ ਕਮੇਟੀ ਨੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਡਾ. ਕਵਿਤਾ ਸ਼ਰਮਾ ਅਤੇ ਡਾ. ਹਿਮਾਂਸ਼ੂ ਖੁਟਣ ਵਲੋਂ ਦਿੱਤੇ ਗਏ ਨਿਰੰਤਰ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ |