ਗਿੱਦੜਬਾਹਾ, 9 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਗੁਰਦਾਸ ਸਿੰਘ ਵਾਸੀ ਗੁਰੂਸਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਗੁਰਦਾਸ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਕਰੀਬ 3 ਏਕੜ, ਜੋ ਕਿ ਗੁਰੂਸਰ ਤੋਂ ਰੁਖਾਲਾ ਰੋਡ 'ਤੇ ਪੱਕੀ ਸੜਕ ਦੇ ਨਾਲ ਲੱਗਦੀ ਹੈ | ਉਸ ਦੇ ਖੇਤ ਦੇ ਨਾਲ ਤੇਜਾ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਗੁਰੂਸਰ ਦੀ ਕਰੀਬ 4-1/2 ਏਕੜ ਜ਼ਮੀਨ ਹੈ | ਉਸ ਦੇ ਖੇਤ 'ਚ ਵੀ ਟਿਊਬਵੈੱਲ 'ਤੇ ਬਿਜਲੀ ਦਾ ਟਰਾਸਫ਼ਾਰਮਰ ਲੱਗਾ ਹੋਇਆ ਹੈ ਅਤੇ ਉਸ ਦੇ ਖੇਤ ਦੇ ਨਾਲ ਪਿੰਡ ਰੁਖਾਲਾ ਵਾਲੇ ਪਾਸੇ ਗੁਰਮੇਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗੁਰੂਸਰ ਦੀ 5 ਏਕੜ ਜ਼ਮੀਨ ਹੈ, ਜਿਸ 'ਚ ਵੀ ਟਿਊਬਵੈੱਲ 'ਤੇ ਬਿਜਲੀ ਦਾ ਟਰਾਂਸਫ਼ਾਰਮਰ ਲੱਗਾ ਹੋਇਆ ਹੈ | ਬੀਤੀ 2-3 ਮਾਰਚ ਦੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਸਾਡੇ ਤਿੰਨਾਂ ਦੇ ਖੇਤ ਵਿਚ ਲੱਗੇ ਹੋਏ ਟਰਾਂਸਫ਼ਾਰਮਰ ਨੂੰ ਥੱਲੇ ਲਾਹ ਕੇ ਤਾਂਬਾ ਅਤੇ ਤੇਲ ਚੋਰੀ ਕਰਕੇ ਲੈ ਗਿਆ ਹੈ ਗਿਆ | ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ |