30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਬਾ ਫ਼ਰੀਦ ਪਬਲਿਕ ਸਕੂਲ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 28-03-2026
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦਾ ਸਲਾਨਾ ਨਤੀਜਾ ਕਾ. ਪਿ੍ੰਸੀਪਲ ਸੁਖਦੀਪ ਕੌਰ ਤੇ ਸਮੁੱਚੀ ਮੈਨੇਜਮੈਂਟ ਕਮੇਟੀ ਦੀ ਅਗਵਾਈ 'ਚ ਕਿੰਡਰਗਾਰਟਨ ਤੇ ਪਹਿਲੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਤੱਕ ਦੇ ਨਤੀਜੇ ਐਲਾਨੇ ਗਏ | ਕਾ. ਪਿ੍ੰਸੀਪਲ ਸੁਖਦੀਪ ਕੌਰ ਨੇ ਦੱਸਿਆ ਕਿ ਓਵਰਆਲ ਨਤੀਜਿਆਂ ਵਿਚ ਪਹਿਲੀ ਜਮਾਤ ਵਿਚੋਂ ਜਿਨੀਸ਼ਾ ਜੈਨ ਨੇ ਪਹਿਲਾ, ਅਨੰਤਪਾਲ ਸਿੰਘ ਬਰਾੜ ਨੇ ਦੂਜਾ ਤੇ ਜਪਕਿਰਤ ਕੌਰ ਨੇ ਤੀਜਾ ਸਥਾਨ, ਦੂਜੀ ਜਮਾਤ 'ਚੋਂ ਅਫਰੀਨ ਕੌਰ ਮਾਨ ਨੇ ਪਹਿਲਾ, ਅਲੀਸ਼ਾ ਨੇ ਦੂਜਾ ਤੇ ਰਾਬੀਆਜੈਨ ਨੇ ਤੀਜਾ, ਤੀਸਰੀ ਜਮਾਤ ਵਿਚੋਂ ਐਸ਼ਨਾ ਨੇ ਪਹਿਲਾ, ਗੁਰਸੀਰਤ ਸਿੰਘ ਧਾਲੀਵਾਲ ਨੇ ਦੂਜਾ ਅਤੇ ਨਿਰਗੁਣ ਕੌਰ ਨੇ ਤੀਜਾ ਸਥਾਨ, ਚੌਥੀ ਜਮਾਤ ਵਿਚੋਂ ਨਿਮਰਦੀਪ ਕੌਰ ਨੇ ਪਹਿਲਾ, ਮੈਹਰੀਨ ਕੌਰ ਨੇ ਦੂਜਾ ਅਤੇ ਆਸ਼ਵੀ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪੰਜਵੀਂ ਜਮਾਤ ਵਿਚੋਂ ਸਮਰੀਤ ਕੌਰ ਬਾਠ ਨੇ ਪਹਿਲਾ, ਅਸ਼ਵਨਜੋਤ ਕੌਰ ਨੇ ਦੂਜਾ ਅਤੇ ਸੀਰਤ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਹੀ ਗਿਆਰ੍ਹਵੀਂ ਜਮਾਤ ਦੇ ਮੈਡੀਕਲ ਸਟਰੀਮ ਵਿਚੋਂ ਜੈਸਮੀਨ ਕੌਰ ਬਰਾੜ ਪਹਿਲੇ, ਮਨਦੀਪ ਕੌਰ ਦੂਜੇ ਤੇ ਜੈਸਮੀਨ ਅਰੌੜਾ ਤੀਜੇ ਸਥਾਨ 'ਤੇ ਰਹੇ | ਨਾਨ-ਮੈਡੀਕਲ ਸਟਰੀਮ 'ਚੋਂ ਅਰਮਾਨਦੀਪ ਸਿੰਘ ਪਹਿਲੇ, ਕਰਨਪ੍ਰੀਤ ਸਿੰਘ ਦੂਜੇ ਤੇ ਏਕਮਜੋਤ ਸਿੰਘ ਸੰਧੂ ਤੀਜੇ ਸਥਾਨ 'ਤੇ ਰਹੇ | ਕਾਮਰਸ ਸਟਰੀਮ 'ਚੋਂ ਹਰੀਹਰ ਸਿੰਘ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ ਤੇ ਸਮਾਇਲਰੋਜ਼ ਸਿੰਘ ਵਾਂਦਰ ਨੇ ਤੀਜਾ ਸਥਾਨ ਹਾਸਿਲ ਕੀਤਾ | ਹਿਊਮੈਨਟੀਜ਼ 'ਚੋਂ ਚੈਰਬਪ੍ਰੀਤ ਕੌਰ ਧਾਲੀਵਾਲ ਨੇ ਪਹਿਲਾ, ਜਪਨੀਤ ਕੌਰ ਨੇ ਦੂਜਾ ਤੇ ਮਨਵੀਰ ਕੌਰ ਨੇ ਤੀਜਾ ਸਥਾਨ ਹਾਸਿਲ ਕਰਕੇ ਆਪਣਾ, ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ 100 ਪ੍ਰਤੀਸ਼ਤ ਹਾਜ਼ਰੀ ਲਈ ਗਿਆਰ੍ਹਵੀਂ ਜਮਾਤ ਦੀ ਚੈਰਬਪ੍ਰੀਤ ਕੌਰ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਤੇ ਸਟੇਟ ਜੇਤੂ ਪ੍ਰਭਤਾਜ ਸਿੰਘ ਤੇ ਏਕਨੂਰ ਕੌਰ ਨੂੰ ਤੈਰਾਕੀ, ਅਕਮਵੀਰ ਕੌਰ ਨੂੰ ਸ਼ੂਟਿੰਗ, ਜਸ਼ਨਪ੍ਰੀਤ ਸਿੰਘ ਮੱਲੀ ਨੂੰ ਐਥਲੈਟਿਕਸ ਤੇ ਬਾਸਕਿਟਬਾਲ ਵਿਚ ਇੰਟਰਨੈਸ਼ਨਲ ਜ਼ੇਤੂ ਖੁਸ਼ਮਨ ਸ਼ਰਮਾ, ਹਰਕਮਲ ਸਿੰਘ ਸੰਧੂ, ਗੁਰਕਮਲ ਸਿੰਘ ਸੰਧੂ, ਗੁਰਮੁੱਖ ਸਿੰਘ ਅਤੇ ਅਭੀਜੋਤ ਸਿੰਘ ਬਰਾੜ ਨੂੰ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਕਾ. ਪਿ੍ੰਸੀਪਲ ਸੁਖਦੀਪ ਕੌਰ ਤੇ ਸਮੁੱਚੀ ਮੈਨੇਜਮੈਂਟ ਕਮੇਟੀ ਨੇ ਇਹ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸਮੂਹ ਸਟਾਫ਼ ਤੇ ਕੋਆਰਡੀਨੇਟਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਮਾਪਿਆਂ ਦਾ ਭਰੋਸਾ ਤੇ ਕਾਬਲ ਅਧਿਆਪਕਾਂ ਦੁਆਰਾ ਪ੍ਰਦਾਨ ਕੀਤੀ ਗਈ ਉੱਤਮ ਸਿੱਖਿਆ ਦੀ ਬਦੌਲਤ ਹੀ ਸ਼ਾਨਦਾਰ ਆਇਆ ਹੈ |
Ad Position 22
No active advertisement
ਪਿਛਲੀ ਖ਼ਬਰ 31 ਦੀ ਰੈਲੀ ਲਈ ਅਕਾਲੀ ਵਰਕਰਾਂ ਤੇ ਲੋਕਾਂ 'ਚ ਭਾਰੀ ਉਤਸ਼ਾਹ-ਨਿਆਮੀਵਾਲਾ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ 2 ਕਾਬੂ
Ad Position 24