ਬੱਧਨੀ ਕਲਾਂ, 27 ਮਾਰਚ (ਸੰਜੀਵ ਕੋਛੜ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਸੂਬੇ 'ਚ ਰਾਜ ਕਰ ਰਹੀ 'ਆਪ' ਪਾਰਟੀ ਦੀ ਸਰਕਾਰ ਵਲੋਂ ਵੋਟਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ 4 ਸਾਲਾਂ 'ਚ ਪੂਰਾ ਹੀ ਨਹੀਂ ਸਗੋਂ ਕਹੇ ਨਾਲੋ ਵਧੇਰੇ ਕਰਕੇ ਮਿਸਾਲ ਪੈਦਾ ਕੀਤੀ ਗਈ ਹੈ | ਇਹ ਪ੍ਰਗਟਾਵਾ ਬੱਧਨੀ ਕਲਾਂ ਵਿਖੇ ਭਗਵੰਤ ਮਾਨ ਸਰਕਾਰ ਦੇ ਸ਼ਾਨਦਾਰ 4 ਸਾਲਾਂ ਦੀ ਕਾਰਗੁਜ਼ਾਰੀ ਸਬੰਧੀ ਲੇਖਾ ਜੋਖਾ ਪੇਸ਼ ਕਰਦਿਆਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕੀਤਾ | ਇਸ ਸਮੇਂ ਸੰਵਾਦ ਪ੍ਰੋਗਰਾਮ 'ਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਨਗਰ ਪੰਚਾਇਤਾਂ ਦੇ ਪ੍ਰਧਾਨ, ਪਿੰਡਾਂ ਦੇ ਸਰਪੰਚ, ਪੰਚ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ, ਮੈਂਬਰ ਤੇ ਵੱਡੀ ਗਿਣਤੀ 'ਚ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਇਕੱਤਰ ਹੋਏ ਸਮੂਹ ਪੰਚਾਂ-ਸਰਪੰਚਾਂ ਨੂੰ ਪਿੰਡ-ਪਿੰਡ ਮੀਟਿੰਗਾਂ ਕਰਨ ਤੇ ਸਰਕਾਰ ਦੀਆਂ ਉਪਲਬਧੀਆਂ ਤੋਂ ਇਲਾਵਾ ਆਮ ਨਾਗਰਿਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ | ਇਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਭੁੱਲਰ ਅਤੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ ਨੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਤੇ ਹਾਜ਼ਰ ਆਗੂਆਂ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਰਿੰਦਰ ਕੁਮਾਰ ਮਧੇਕੇ ਜ਼ਿਲ੍ਹਾ ਪ੍ਰਧਾਨ, ਰਾਜ ਪਾਲ ਸਿੰਘ ਰਣੀਆਂ, ਮਨਜਿੰਦਰ ਸਿੰਘ ਫ਼ੌਜੀ ਬੁੱਟਰ, ਜਗਤਾਰ ਸਿੰਘ ਕੂੰਨਰ, ਕ੍ਰਿਸ਼ਨ ਸਿੰਘ ਰਾਊਕੇ, ਅਜੈਬ ਸਿੰਘ ਬੀੜ ਬੱਧਨੀ, ਜਗਜੀਤ ਸਿੰਘ ਦੌਧਰ, ਪਰਮਜੀਤ ਸਿੰਘ ਭੁੱਲਰ ਚੇਅਰਮੈਨ, ਰਵੀ ਸ਼ਰਮਾ ਚੇਅਰਮੈਨ, ਗੁਰਮੇਲ ਸਿੰਘ ਮੱਦੋਕੇ ਚੇਅਰਮੈਨ, ਅੰਮਿ੍ਤਪਾਲ ਸਿੰਘ ਖ਼ਾਲਸਾ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਮਨਪ੍ਰੀਤ ਸਿੰਘ ਸਤਨਾਮ, ਬੂਟਾ ਸਿੰਘ ਰਾਊਕੇ, ਡਾ. ਅਰਸ਼ ਰਾਊਕੇ, ਅਮਰੀਕ ਸਿੰਘ ਲੋਪੋ, ਜਗਜੀਤ ਸਿੰਘ ਰਣੀਆਂ, ਅੰਗਰੇਜ਼ ਸਿੰਘ ਗ਼ੌਰੀ ਮਾਨ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਗੁਰਵਿੰਦਰ ਸਿੰਘ ਰਾਮੂੰਵਾਲਾ, ਮੇਜਰ ਸਿੰਘ ਕੌਂਸਲਰ, ਸੁਰਜੀਤ ਸਿੰਘ, ਲਖਵੀਰ ਸਿੰਘ ਰਾਮੰੂਵਾਲਾ, ਪਵਨ ਸਿੰਘ ਰਾਮੂੰਵਾਲਾ, ਗੋਰਾ ਸਿੰਘ ਲੋਪੋ, ਜਗਵੰਤ ਸਿੰਘ ਬੈਂਸ, ਦਰਸ਼ਨ ਸਿੰਘ ਦੌਧਰ,ਬਸੰਤ ਸਿੰਘ ਡਾਲਾ, ਜ਼ੋਰਾਵਰ ਸਿੰਘ ਨੰਬਰਦਾਰ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਗੋਪੀ ਬੁੱਟਰ ਖ਼ੁਰਦ, ਦਵਿੰਦਰ ਸਿੰਘ ਤਖ਼ਤੂਪੁਰਾ, ਜਿੰਦਰ ਸਿੰਘ ਕੋਕਰੀ, ਰਣਜੀਤ ਸਿੰਘ ਟੋਨੀ, ਗੁਰਪ੍ਰੀਤ ਸਿੰਘ ਕੁੱਸਾ, ਕੰਵਲਜੀਤ ਕੌਰ ਬੁੱਟਰ, ਗੁਰਪ੍ਰੀਤ ਕੌਰ ਚੁਗਾਵਾਂ, ਕਿਰਨਜੀਤ ਕੌਰ, ਗੁਰਜੀਤ ਕੌਰ ਆਦਿ ਹਾਜ਼ਰ ਸਨ |