ਮੋਗਾ, 27 ਮਾਰਚ (ਜਸਪਾਲ ਸਿੰਘ ਬੱਬੀ)-ਪੰਜਾਬ ਰਿਟਾਇਰਡ ਮਿੳਾੂਸੀਪਲ ਵਰਕਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਮਾਨ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਰਜਿੰਦਰ ਕੁਮਾਰ ਨੰਦਾ ਜਨਰਲ ਸਕੱਤਰ ਨੇ ਚਲਾਈ | ਪ੍ਰਧਾਨ ਸਰਬਜੀਤ ਸਿੰਘ ਮਾਨ ਨੇ ਦੱਸਿਆ ਕਿ 5 ਅਪ੍ਰੈਲ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਹੰਡਿਆਇਆ ਜ਼ਿਲ੍ਹਾ ਬਰਨਾਲਾ ਵਿਖੇ ਪੰਜਾਬ ਦੇ ਮਿਊਾਸੀਪਲ ਮੁਲਾਜ਼ਮਾਂ ਦੀ ਕਨਵੈੱਨਸ਼ਨ ਰੱਖੀ ਗਈ ਹੈ | ਕਨਵੈੱਨਸ਼ਨ 'ਚ ਮੌਜੂਦਾ ਤੌਰ 'ਤੇ ਕੰਮ ਕਰ ਰਹੇ ਤੇ ਰਿਟਾਇਰ ਹੋ ਚੁੱਕੇ ਮਿਊਾਸੀਪਲ ਮੁਲਾਜ਼ਮਾਂ ਦੀਆਂ ਮੰਗਾਂ ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟੈੱ੍ਰਕਟ 'ਤੇ ਕਰਨਾ, ਕੰਟੈੱ੍ਰਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਮਿਤੀ 01-01-2004 ਤੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ, ਤਨਖ਼ਾਹਾਂ ਸਮੇਂ ਸਿਰ ਦੇਣੀਆਂ, ਪੀ.ਐਫ. ਜਮਾਂ ਕਰਵਾਉਣਾ, ਦਫ਼ਤਰਾਂ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨਾ, ਐਨ.ਓ.ਸੀ. ਸਮੇਂ ਸਿਰ ਮਿਲਣਾ ਤੇ ਪੈਂਡਿੰਗ ਜਾਂਚ ਨੂੰ ਤਰੱਕੀ ਜਾਂ ਰਿਟਾਇਰਮੈਂਟ ਤੋਂ 6-7 ਮਹੀਨੇ ਪਹਿਲਾਂ ਮੁਕੰਮਲ ਕਰਨਾ, ਰਿਟਾਇਰਡ ਮੁਲਾਜ਼ਮਾਂ ਨੂੰ ਮੈਡੀਕਲ ਭੱਤਾ ਤੇ ਐਲ.ਟੀ.ਸੀ. ਪੈਨਸ਼ਨ ਨਾਲ ਜੋੜ ਕੇ ਭੇਜਣਾ ਆਦਿ ਸ਼ਾਮਿਲ ਹਨ | ਪੰਜਾਬ ਮਿਊਾਸੀਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਜ਼ੀਰਾ ਤੇ ਪੰਜਾਬ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਇਸ ਕਨਵੈੱਨਸ਼ਨ ਵਿੱਚ ਦੋਹਾਂ ਯੂਨੀਅਨਾਂ ਦੇ ਪ੍ਰਧਾਨਾਂ ਦੀ ਚੋਣ ਵੀ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਸਰਨਜੀਤ ਸਿੰਘ ਮਾਨ, ਹਰਕਿ੍ਸ਼ਨ ਬੋਹਤ, ਜਗਦੀਪ ਗੋਇਲ, ਦਰਸ਼ਨ ਸਿੰਘ ਸੰਧੂ, ਰਾਜੇਸ਼ ਕੁਮਾਰ ਨੰਦਾ, ਗੁਰਦੇਵ ਸਿੰਘ ਸੈਂਭੀ, ਫਹਿਤ ਸਿੰਘ, ਗੁਰਮੇਲ ਸਿੰਘ, ਭਜਨ ਸਿੰਘ, ਰਮੇਸ਼ ਗੁਪਤਾ, ਭੂਸ਼ਨ ਕੁਮਾਰ, ਬੂਟਾ ਸਿੰਘ ਆਦਿ ਸ਼ਾਮਿਲ ਸਨ |