07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮੁੱਖ ਮੰਤਰੀ ਭਗਵੰਤ ਮਾਨ ਦੀ ਜੈਤੋ ਆਮਦ ਨਾਲ ਵਿਕਾਸ ਦੀ ਨਵੀਂ ਦੌੜ ਸ਼ੁਰੂ ਹੋਵੇਗੀ-ਵਿਧਾਇਕ ਅਮੋਲਕ ਸਿੰਘ

Ad Position 21
No active advertisement
ਅਜੀਤ ਡੈਸਕ 03-04-2026
ਜੈਤੋ, 2 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਵਿਧਾਨ ਸਭਾ ਹਲਕਾ ਜੈਤੋ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਉਣ ਵਾਲੀ ਆਮਦ ਨੇ ਇਲਾਕੇ 'ਚ ਉਤਸ਼ਾਹ ਤੇ ਉਮੀਦਾਂ ਦਾ ਨਵਾਂ ਮਾਹੌਲ ਪੈਦਾ ਕਰ ਦਿੱਤਾ ਹੈ | ਇਲਾਕੇ ਦੇ ਲੋਕ ਇਸ ਦੌਰੇ ਨੂੰ ਸਿਰਫ਼ ਇਕ ਰਸਮੀ ਪ੍ਰੋਗਰਾਮ ਨਹੀਂ, ਸਗੋਂ ਵਿਕਾਸ ਦੀ ਨਵੀਂ ਦਿਸ਼ਾ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਦੇਖ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਦੌਰਾ ਜੈਤੋ ਹਲਕੇ ਲਈ ਇਤਿਹਾਸਕ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਵੀ ਕਿਸੇ ਮੌਜੂਦਾ ਮੁੱਖ ਮੰਤਰੀ ਨੇ ਹਲਕੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਖੁਦ ਪਹੁੰਚ ਨਹੀਂ ਕੀਤੀ, ਪਰ ਇਹ ਪਹਿਲੀ ਵਾਰ ਹੈ ਕਿ ਸੂਬੇ ਦਾ ਮੁੱਖ ਮੰਤਰੀ ਲੋਕਾਂ ਦੇ ਦਰਮਿਆਨ ਆ ਕੇ ਵਿਕਾਸ ਦੀ ਨਵੀਂ ਲਹਿਰ ਨੂੰ ਸ਼ੁਰੂ ਕਰਨ ਜਾ ਰਿਹਾ ਹੈ | ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਜੈਤੋ ਹਲਕੇ ਨੂੰ ਇਕ ਮਾਡਲ ਹਲਕਾ ਬਣਾਉਣ ਲਈ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ | ਸੜਕਾਂ ਦੇ ਵਿਸਥਾਰ ਤੇ ਮਜ਼ਬੂਤੀ, ਪੀਣ ਵਾਲੇ ਪਾਣੀ ਦੀ ਸੁਵਿਧਾ ਵਿਚ ਸੁਧਾਰ, ਸਰਕਾਰੀ ਹਸਪਤਾਲਾਂ 'ਚ ਆਧੁਨਿਕ ਸਹੂਲਤਾਂ, ਸਕੂਲਾਂ ਦੀ ਢਾਂਚਾਗਤ ਵਿਕਾਸ ਤੇ ਨੌਜਵਾਨਾਂ ਲਈ ਆਧੁਨਿਕ ਖੇਡ ਮੈਦਾਨਾਂ ਦੀ ਸਥਾਪਨਾ ਵਰਗੇ ਕਈ ਮਹੱਤਵਪੂਰਨ ਪ੍ਰੋਜੈਕਟਾਂ 'ਤੇ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਆਮਦ ਦੌਰਾਨ ਕਈ ਨਵੇਂ ਵਿਕਾਸ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਹਲਕੇ ਦੀ ਤਸਵੀਰ ਬਦਲਣ ਵਿਚ ਮਦਦ ਮਿਲੇਗੀ | ਇਹ ਪ੍ਰੋਜੈਕਟ ਨਾ ਸਿਰਫ਼ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ, ਸਗੋਂ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰਨਗੇ | ਅਖੀਰ ਵਿਚ ਵਿਧਾਇਕ ਅਮੋਲਕ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਮੁੱਖ ਮੰਤਰੀ ਦੇ ਦੌਰੇ ਨੂੰ ਕਾਮਯਾਬ ਬਣਾਉਣ ਤੇ ਵਿਕਾਸ ਦੀ ਇਸ ਨਵੀਂ ਯਾਤਰਾ ਵਿਚ ਭਾਗੀਦਾਰ ਬਣਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਸੀ. ਐਚ. ਬੀ. ਕਾਮੇ ਪਾਵਰ-ਕਾਰਪੋਰੇਸਨ ਠੇਕਾ ਮੁਲਾਜ਼ਮ ਜਥੇਬੰਦੀ ਵਲੋਂ ਧਰਨਾ
Ad Position 24