ਕੋਟਕਪੂਰਾ, 2 ਅਪ੍ਰੈਲ (ਮੋਹਰ ਸਿੰਘ ਗਿੱਲ)-ਡਵੀਜਨ ਕੋਟਕਪੂਰਾ ਵਿਖੇ ਟੀ. ਐਚ. ਯੂ. ਭੰਗਲ ਗਰੁੱਪ ਬਿਜਲੀ ਮੁਲਾਜ਼ਮ ਤੇ ਸੀ.ਐਚ.ਬੀ ਕਾਮੇ ਪਾਵਰ-ਕਾਰਪੋਰੇਸ਼ਨ ਠੇਕਾ ਮੁਲਾਜ਼ਮ ਅਹੁਦੇਦਾਰਾਂ ਨੇ ਸਥਾਨਕ ਦਫ਼ਤਰ ਅੱਗੇ ਆਪਣੀਆਂ ਮੰਗਾਂ ਸਬੰਧੀ ਰੋਸ ਧਰਨਾ ਦਿੱਤਾ | ਇਸ ਧਰਨੇ ਦਾ ਮੁੱਖ ਏਜੰਡਾ 2025 ਬਿਜਲੀ ਸੋਧ ਬਿੱਲ ਜੋ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਧੱਕੇ ਨਾਲ ਲਾਗੂ ਕਰਨ ਦੇ ਪੱਖ ਵਿਚ ਹੈ | ਕੇਂਦਰ ਸਰਕਾਰ ਵਲੋਂ ਲੋਕ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿਰੋਧ ਵਿਚ ਕਾਲੇ ਬਿੱਲੇ ਲਾ ਕੇ ਕਾਲਾ ਦਿਵਸ ਮਨਾਉਣਾ ਦਾ ਵੀ ਹਾਜ਼ਰੀਨ ਵਲੋਂ ਫ਼ੈਸਲਾ ਕੀਤਾ ਗਿਆ | ਕੇਂਦਰੀ ਟਰੇਡ ਜਥੇਬੰਦੀਆਂ ਦੇ ਸੰਘਰਸ਼ ਸੱਦੇ ਨਾਲ ਇਕਜੁਟਤਾ ਪ੍ਰਗਟ ਕਰਦੇ ਹੋਏ ਜਥੇਬੰਦੀ ਨੇ ਸਾਂਝੇ ਤੌਰ 'ਤੇ ਸਬ-ਡਵੀਜ਼ਨ ਪੱਧਰ 'ਤੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦੇਣ ਉਪਰੰਤ ਰੋਸ ਰੈਲੀ ਕੀਤੀ | ਉਕਤ ਐਕਸ਼ਨ 'ਚ ਸਰਕਲ ਮੀਤ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਸਿਟੀ ਸਬ ਡਵੀਜਨ ਪ੍ਰਧਾਨ ਇਕਬਾਲ ਸਿੰਘ, ਜੁਆਇੰਟ ਸਕੱਤਰ ਜੀਵਨ ਸਿੰਘ, ਖ਼ਜ਼ਾਨਚੀ ਹਰਜੀਤ ਸਿੰਘ, ਸਬ ਅਰਬਨ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਰਾਜਪਾਲ ਸਿੰਘ, ਹਰਜੀਤ ਸਿੰਘ ਜੁਆਇੰਟ ਸਕੱਤਰ, ਅਸ਼ੋਕ ਕੁਮਾਰ, ਮੰਗਾ ਸਿੰਘ ਖ਼ਜ਼ਾਨਚੀ, ਗੁਰਵਿੰਦਰ ਸਿੰਘ, ਸੈਂਟਰ ਸਟੋਰ ਕੋਟਕਪੂਰਾ ਪ੍ਰਧਾਨ ਜਸਵਿੰਦਰ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਧਰਨੇ ਦੀ ਅਗਵਾਈ ਡਵੀਜਨ ਆਗੂ ਬਿੱਕਰ ਸਿੰਘ ਅਤੇ ਚੰਦਰ ਬਹਾਦਰ ਵਲੋਂ ਕੀਤੀ ਗਈ |