07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜੈਤੋ ਦੀ ਪੰਜਾਬ ਬਚਾਓ ਰੈਲੀ ਇਤਿਹਾਸਕ ਹੋ ਨਿੱਬੜੀ- ਆਗੂ

Ad Position 21
No active advertisement
ਅਜੀਤ ਡੈਸਕ 03-04-2026
ਜੈਤੋ, 2 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਜੈਤੋ ਹਲਕੇ 'ਚ ਕਰਵਾਈ ਗਈ ਪੰਜਾਬ ਬਚਾਓ ਰੈਲੀ ਨੇ ਵੱਡੇ ਜਨਸਮੂਹ ਨੂੰ ਇਕੱਠਾ ਕਰਦੇ ਹੋਏ ਇਕ ਇਤਿਹਾਸਕ ਰੂਪ ਧਾਰਨ ਕਰ ਲਿਆ | ਇਸ ਰੈਲੀ ਦੀ ਕਾਮਯਾਬੀ ਦੇ ਪਿੱਛੇ ਪਾਰਟੀ ਦੇ ਵਰਕਰਾਂ ਦੀ ਅਟੱਲ ਮਿਹਨਤ, ਲਗਨ ਤੇ ਸਮਰਪਣ ਮੁੱਖ ਕਾਰਕ ਵਜੋਂ ਸਾਹਮਣੇ ਆਇਆ | ਇਨ੍ਹਾਂ ਸ਼ਬਦਾਂ ਦਾ ਅਕਾਲੀ ਦਲ ਦੇ ਸੀਨੀਅਰ ਨੌਜਵਾਨ ਆਗੂ ਗੁਰਵਿੰਦਰ ਸਿੰਘ ਬਰਾੜ (ਰੋੜੀਕਪੂਰਾ), ਸਰਕਾਲ ਪ੍ਰਧਾਨ ਰਾਜਪਾਲ ਸਿੰਘ ਬਰਾੜ (ਡੇਲਿਆਂਵਾਲੀ), ਸਰਕਲ ਪ੍ਰਧਾਨ ਬਲਵੰਤ ਸਿੰਘ ਬਰਾੜ (ਕਰੀਰਵਾਲੀ) ਅਤੇ ਕੁਲਵੰਤ ਸਿੰਘ ਬਰਾੜ ਸਾਬਕਾ ਸਰਪੰਚ ਰੋੜੀਕਪੂਰਾ ਵਲੋਂ ਪ੍ਰਗਟਾਵਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਰੈਲੀ ਦੀ ਯੋਜਨਾ ਬਣਾਉਣ ਤੋਂ ਲੈ ਕੇ ਅੰਤਿਮ ਪਲਾਂ ਤੱਕ ਵਰਕਰਾਂ ਨੇ ਦਿਨ-ਰਾਤ ਇਕ ਕਰਕੇ ਹਰ ਜ਼ਿੰਮੇਵਾਰੀ ਨੂੰ ਬੜੀ ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਇਆ | ਉਨ੍ਹਾਂ ਕਿਹਾ ਕਿ ਰੈਲੀ ਦੀ ਸੁਚੱਜੀ ਵਿਵਸਥਾ, ਸਟੇਜ ਪ੍ਰਬੰਧਨ, ਸੁਰੱਖਿਆ ਦੇ ਸ਼ਖਤ ਇੰਤਜ਼ਾਮ ਤੇ ਆਵਾਜਾਈ ਦੀ ਸੁਵਿਧਾ ਵਰਕਰਾਂ ਵਲੋਂ ਬੇਹੱਦ ਸੁਚਾਰੂ ਢੰਗ ਨਾਲ ਸੰਭਾਲੀ ਗਈ | ਜਿਸ ਦੀ ਸ਼ਲਾਘਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਭਾਸ਼ਣ ਦੌਰਾਨ ਵੀ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੀ. ਐਚ. ਬੀ. ਕਾਮੇ ਪਾਵਰ-ਕਾਰਪੋਰੇਸਨ ਠੇਕਾ ਮੁਲਾਜ਼ਮ ਜਥੇਬੰਦੀ ਵਲੋਂ ਧਰਨਾ ਅਗਲੀ ਖ਼ਬਰ ਪਿੰਡ ਭੁੱਟੀਵਾਲਾ ਵਿਖੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਸਨਮਾਨ
Ad Position 24