08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਿੰਡ ਭੁੱਟੀਵਾਲਾ ਵਿਖੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-04-2026
ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਭੁੱਟੀਵਾਲਾ ਵਿਖੇ ਖੇਤੀ ਵਿਰਾਸਤ ਮਿਸ਼ਨ ਵਲੋਂ 'ਮਾਤਾ ਧਰਤਿ ਮਹਤ ਸਤਿਕਾਰ ਤੇ ਭੂਮੀ ਸੁਪੋਸ਼ਣ ਅਭਿਆਨ' ਤਹਿਤ ਇਕ ਮਹੱਤਵਪੂਰਨ 'ਕਿਸਾਨ-ਵਾਤਾਵਰਨ-ਅੱਗ-ਮੁਕਤ ਖੇਤੀ ਸੰਵਾਦ' ਕਰਵਾਇਆ ਗਿਆ |
ਇਹ ਸੰਵਾਦ ਅੱਗ-ਮੁਕਤ ਵਾਤਾਵਰਨੀ ਪਰਾਲੀ ਪ੍ਰਬੰਧਨ ਪ੍ਰੋਜੈਕਟ ਮੁਕਤਸਰ ਪ੍ਰੋਜੈਕਟ ਦੀ ਲੜੀ 'ਚ ਕਰਵਾਇਆ ਗਿਆ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ | ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਕਿਸਾਨਾਂ ਦੀ ਹਾਜ਼ਰੀ ਨੇ ਇਹ ਦਰਸਾਇਆ ਕਿ ਹੁਣ ਪਰਾਲੀ ਸਾੜਨ ਦੇ ਮੁੱਦੇ 'ਤੇ ਜਾਗਰੂਕਤਾ ਮੈਦਾਨੀ ਬਦਲਾਅ ਵਿਚ ਤਬਦੀਲ ਹੋ ਰਹੀ ਹੈ | ਇਸ ਮੌਕੇ ਉਨ੍ਹਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਪਰਾਲੀ ਨਾ ਸਾੜ ਕੇ ਇਨ-ਸਿਟੂ ਰਿਜਿਡਿਊ ਮੈਨੇਜਮੈਂਟ ਅਪਨਾਇਆ ਤੇ ਆਪਣੇ ਪਿੰਡਾਂ ਵਿਚ ਹੋਰਨਾਂ ਲਈ ਪ੍ਰੇਰਣਾ ਬਣੇ | ਪ੍ਰੋਗਰਾਮ ਵਿਚ ਉਚੇਚੇ ਤੌਰ 'ਤੇ ਪੁੱਜੇ ਵਾਤਾਵਰਨ ਮਾਹਿਰ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਾਬਕਾ ਚੇਅਰਮੈਨ ਡਾ. ਅਦਰਸ਼ ਪਾਲ, ਵਾਤਾਵਰਣੀ ਖੇਤੀ ਮਾਹਿਰ ਅਤੇ ਸ੍ਰੀ ਗੁਰੂ ਗ੍ਰੰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਖੇਤੀਬਾੜੀ ਵਿਭਾਗ ਦੇ ਪ੍ਰੋਫ਼ੈਸਰ ਡਾ. ਰਮੇਸ਼ ਅਰੋੜਾ ਤੇ ਵਾਤਾਵਰਣ ਪ੍ਰਬੰਧਨ ਮਾਹਿਰ ਡਾ. ਸੁਖਦੇਵ ਕੁੰਡੂ ਨੇ ਅੱਗ-ਮੁਕਤ ਪਰਾਲੀ ਪ੍ਰਬੰਧਨ ਤੇ ਕੁਦਰਤੀ ਖੇਤੀ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਦੇ ਨਾਲ ਹੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਸੰਯੁਕਤ ਨਿਰਦੇਸ਼ਕ ਡਾ. ਕਰਨਜੀਤ ਸਿੰਘ ਗਿੱਲ ਨੇ ਵਿਸਥਾਰ ਨਾਲ ਵਾਤਾਵਰਨ-ਖੇਤੀ ਤੇ ਅੱਗ-ਮੁਕਤ ਪਰਾਲੀ ਪ੍ਰਬੰਧਨ ਜਹਾਜ਼ ਕਰਕੇ ਪਰਾਲੀ ਦੇ ਮਲਚਿੰਗ ਨਾਲ ਕਣਕ ਦੀ ਬਿਜਾਈ ਕਾਰਨ ਵਾਲੇ ਕਿਸਾਨਾਂ ਨਾਲ ਨਿੱਘਾ ਸੰਵਾਦ ਕੀਤਾ | ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਸਾਹਿਬ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਨੇ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ ਤੇ ਮਹਿਕਮੇ ਵਲੋਂ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ | ਪ੍ਰੋਗਰਾਮ ਦਾ ਸੰਚਾਲਨ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਵਲੋਂ ਕੀਤਾ ਗਿਆ | ਇਸ ਸਮੇਂ ਕੁਦਰਤੀ ਖੇਤੀ ਦੇ ਮਸ਼ਹੂਰ ਕਿਸਾਨ ਚਰਨਜੀਤ ਸਿੰਘ ਪੁੰਨੀ ਚੈਨਾ, ਗਿਆਨ ਸਿੰਘ ਭੁੱਟੀਵਾਲਾ, ਸੁਖਦੇਵ ਸਿੰਘ ਗੋਰਾ ਚੈਨਾ, ਕੁਲਵਿੰਦਰ ਸਿੰਘ ਮਾਫ਼ੀਦਾਰ, ਜਗਸੀਰ ਸਿੰਘ ਸਾਬਕਾ ਸਰਪੰਚ, ਜਵੰਦ ਸਿੰਘ, ਮਲਕੀਤ ਭੋਲਾ, ਗੁਰਬਾਜ ਸਿੰਘ ਛੱਤਿਆਣਾ, ਰਮਨਦੀਪ ਸਿੰਘ ਥਾਂਦੇਵਾਲਾ, ਕੰਵਰਜੀਤ ਸਿੰਘ ਉਦੇਕਰਨ, ਇਕਬਾਲ ਸਿੰਘ ਖਿੜਕੀਆਂਵਾਲਾ, ਅੰਗਰੇਜ਼ ਸਿੰਘ ਭੁੱਲਰ, ਬਿੱਟੂ ਭੁੱਟੀਵਾਲਾ, ਪਿ੍ਤਪਾਲ ਸਿੰਘ ਗੂੜ੍ਹੀ ਸੰਘਰ, ਬਲਰਾਜ ਸਿੰਘ ਸੂਰੇਵਾਲਾ ਅਤੇ ਹਰਨੇਕ ਸਿੰਘ ਵਾੜਾ ਕਿਸ਼ਨਪੁਰਾ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੈਤੋ ਦੀ ਪੰਜਾਬ ਬਚਾਓ ਰੈਲੀ ਇਤਿਹਾਸਕ ਹੋ ਨਿੱਬੜੀ- ਆਗੂ ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ
Ad Position 24