ਕੋਟਕਪੂਰਾ, 6 ਅਪੈ੍ਰਲ (ਮੇਘਰਾਜ)-ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੇ ਪ੍ਰਧਾਨ ਸੁਭਾਸ਼ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ ਚੁਣੇ ਜਾਣ 'ਤੇ ਬਲਾਕ ਕੋਟਕਪੂਰਾ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ 13 ਅਪੈ੍ਰਲ ਨੂੰ ਵਿਸ਼ੇਸ਼ ਮੀਟਿੰਗ ਸਥਾਨਕ ਪੈਨਸ਼ਨਰਜ਼ ਭਵਨ, ਨੇੜੇ ਜੌੜੀਆਂ ਚੱਕੀਆਂ ਵਿਖੇ ਸਵੇਰੇ 10 ਵਜੇ ਕੀਤੀ ਜਾ ਰਹੀ ਹੈ | ਮੀਟਿੰਗ ਦੌਰਾਨ ਬਲਾਕ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ | ਇਸ ਤੋਂ ਇਲਾਵਾ ਅਪ੍ਰੈਲ ਮਹੀਨੇ 'ਚ ਜਨਮ ਲੈਣ ਵਾਲੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸ਼ਰਮਾ, ਗੁਰਮੇਲ ਸਿੰਘ ਢੈਪਈ, ਗੁਰਚਰਨ ਕਟਾਰੀਆ, ਨਛੱਤਰ ਸਿੰਘ ਇੰਸਪੈਕਟਰ, ਗੁਰਵਿੰਦਰ ਸਿੰਘ, ਵਿਸਾਖਾ ਸਿੰਘ, ਰਣਜੀਤ ਸਿੰਘ ਗੁਰੂ ਤੇਗ ਬਹਾਦਰਗੜ੍ਹ, ਗੁਰਮੀਤ ਸਿੰਘ ਮਾਸਟਰ, ਸਤਪਾਲ ਸਿੰਘ ਅਤੇ ਸ਼ੁਸ਼ਮਾ ਰਾਣੀ ਨੂੰ ਸਨਮਾਨਿਤ ਕੀਤਾ ਜਾਵੇਗਾ | ਸੰਸਥਾ ਦੇ ਅਹੁਦੇਦਾਰਾਂ ਨੂੰ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਮੀਟਿੰਗ 'ਚ ਸਮੇਂ ਸਿਰ ਪਹੁੰਚਣ ਤਾਂ ਜੋ ਬਲਾਕ ਕੋਟਕਪੂਰਾ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾ ਸਕੇ |