26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਅਨਾਜ ਮੰਡੀ ਸਾਦਿਕ ਵਿਖੇ ਕਣਕ ਦੀ ਆਮਦ ਸ਼ੁਰੂ-ਕੋਈ ਖ਼ਰੀਦ ਏਜੰਸੀ ਨਹੀਂ ਪੁੱਜੀ

Ad Position 21
No active advertisement
ਅਜੀਤ ਡੈਸਕ 07-04-2026
ਸਾਦਿਕ, 6 ਅਪ੍ਰੈਲ (ਆਰ. ਐਸ. ਧੁੰਨਾ)-ਕਈ ਦਿਨਾਂ ਤੋਂ ਮੌਸਮ ਖ਼ਰਾਬ ਰਹਿਣ ਕਾਰਨ ਕਣਕ ਦੀ ਕਟਾਈ ਦਾ ਕੰਮ ਪੱਛੜ ਗਿਆ ਸੀ, ਜਿਸ ਤੋਂ ਹੁਣ ਮੌਸਮ 'ਚ ਕੁਝ ਰਾਹਤ ਮਿਲਦਿਆਂ ਹੀ ਕਿਸਾਨਾਂ ਵਲੋਂ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਰਕੇ ਅਨਾਜ ਮੰਡੀ ਸਾਦਿਕ ਵਿਖੇ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ | ਮੰਡੀ 'ਚ ਬਲਵਿੰਦਰ ਸਿੰਘ ਪੁੱਤਰ ਸੰਧੂਰਾ ਸਿੰਘ ਵਾਸੀ ਪਿੰਡ ਸਾਧੂਵਾਲਾ ਵਲੋਂ ਮਦਨ ਲਾਲ ਦਰਸ਼ਨ ਲਾਲ ਕਮਿਸ਼ਨ ਏਜੰਟ ਦੀ ਦੁਕਾਨ 'ਤੇ ਆਈ ਕਣਕ ਦੀ ਪਹਿਲੀ ਢੇਰੀ ਦੀ ਆੜ੍ਹਤੀਆਂ ਵਲੋਂ ਨਮੀ ਚੈੱਕ ਕੀਤੀ ਗਈ | ਮਾਰਕੀਟ ਕਮੇਟੀ ਸਾਦਿਕ ਦੇ ਲੇਖਾਕਾਰ ਰੇਵਤੀ ਰਮਨ ਮਨਚੰਦਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਨੂੰ ਸੁਕਾ ਤੇ ਸਾਫ਼ ਕਰਕੇ ਹੀ ਮੰਡੀਆਂ 'ਚ ਲਿਆਉਣ ਤਾਂ ਜੋ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ ਤੇ ਕਣਕ ਦੀ ਖ਼ਰੀਦ ਸਰਕਾਰੀ ਮਾਪਦੰਡਾਂ ਅਨੁਸਾਰ ਹੀ ਕੀਤੀ ਜਾਵੇਗੀ | ਪਿੰਡ ਸਾਧੂਵਾਲਾ ਤੋਂ ਆਈ ਕਣਕ ਦੀ ਟਰਾਲੀ ਜੋ ਗਿੱਲੀ ਸੀ ਨੂੰ ਮੰਡੀ 'ਚੋਂ ਵਾਪਸ ਕਰ ਦਿੱਤਾ ਗਿਆ | ਇਸ ਮੌਕੇ ਇਕੱਠੇ ਹੋਏੇ ਆੜ੍ਹਤੀਆਂ ਪ੍ਰਧਾਨ ਜੈਦੀਪ ਸਿੰਘ ਬਰਾੜ, ਗੁਰਸੇਵਕ ਸਿੰਘ ਬੁੱਟਰ, ਕੁਲਵੰਤ ਸਿੰਘ ਜਨੇਰੀਆਂ, ਓਮ ਪ੍ਰਕਾਸ਼ ਹੈਪੀ ਨਰੂਲਾ, ਪੰਕਜ ਅਗਰਵਾਲ, ਪਰਮਜੀਤ ਸੋਨੀ, ਨਵਨੀਤ ਸੇਠੀ, ਸੰਜੀਵ ਸੇਠੀ ਆਦਿ ਨੇ ਕਿਹਾ ਕਿ ਸਰਕਾਰ ਆੜ੍ਹਤੀਆਂ ਦੀਆਂ ਹੱਕੀਂ ਮੰਗਾਂ ਮੰਨ ਕੇ ਆੜ੍ਹਤੀਆਂ ਦੀ ਹੜਤਾਲ ਖ਼ਤਮ ਕਰਵਾਏ ਤਾਂ ਜੋ ਆੜ੍ਹਤੀਆਂ ਤੇ ਕਿਸਾਨਾਂ ਦੇ ਨਹੁੰ ਮਾਸ ਦੇ ਆਪਸੀ ਰਿਸ਼ਤੇ 'ਚ ਕੋਈ ਤਰੇੜ ਨਾ ਆਵੇ | ਉਨ੍ਹਾਂ ਕਿਹਾ ਕਿ ਖ਼ਰੀਦ ਏਜੰਸੀਆਂ ਨੂੰ ਮੰਡੀਆਂ ਤਾਂ ਅਲਾਟ ਕਰ ਦਿੱਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਖ਼ਰੀਦ ਏਜੰਸੀ ਮੰਡੀ 'ਚ ਨਹੀਂ ਆਈ ਤੇ ਜਲਦ ਖ਼ਰੀਦ ਏਜੰਸੀਆਂ, ਬਾਰਦਾਨਾ ਆਦਿ ਮੰਡੀਆਂ ਵਿਚ ਭੇਜਿਆ ਜਾਵੇ ਤਾਂ ਜੋ ਕਣਕ ਦੀ ਖ਼ਰੀਦ ਦਾ ਕੰਮ ਨਿਰਵਿਘਨ ਚੱਲਦਾ ਰਹੇ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਪ੍ਰਧਾਨ ਦੀ ਚੋਣ ਸੰਬੰਧੀ ਮੀਟਿੰਗ 13 ਨੂੰ ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ 4 ਮੋਬਾਈਲ ਫ਼ੋਨ ਬਰਾਮਦ
Ad Position 24