26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਵ. ਗੁਰਪ੍ਰੀਤ ਸਿੰਘ ਡੋਡ ਦੀ ਯਾਦ 'ਚ ਮੁਫ਼ਤ ਸਿਹਤ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 07-04-2026
ਫ਼ਰੀਦਕੋਟ, 6 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ, ਤਲਵੰਡੀ ਰੋਡ ਫ਼ਰੀਦਕੋਟ ਵਿਖੇ ਸਵ: ਗੁਰਪ੍ਰੀਤ ਸਿੰਘ ਡੋਡ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ 31ਵਾਂ ਵਿਸ਼ਾਲ ਕੈਂਪ ਅੱਜ ਸ਼ੁਰੂ ਕੀਤਾ ਗਿਆ | ਕੈਂਪ ਦਾ ਉਦਘਾਟਨ ਹਰਪ੍ਰੀਤ ਸਿੰਘ ਡੋਡ ਸਪੁੱਤਰ ਸਵ: ਕਰਨੈਲ ਸਿੰਘ ਡੋਡ ਸਾਬਕਾ ਵਿਧਾਇਕ ਹਲਕਾ ਫ਼ਰੀਦਕੋਟ, ਸਪੁੱਤਰੀ ਗੁਰਕੀਰਤ ਕੌਰ ਸੰਧੂ ਧਰਮਪਤਨੀ ਜਸਬੀਰ ਸਿੰਘ ਸੰਧੂ ਜਨਰਲ ਸਕੱਤਰ ਸੰਗਤ ਸਾਹਿਬ ਭਾਈ ਫ਼ੇਰੂ ਸਿੱਖ ਐਜੂਕੇਸ਼ਨ ਸੁਸਾਇਟੀ ਫ਼ਰੀਦਕੋਟ ਨੇ ਕੀਤਾ | ਇਸ ਮੌਕੇ ਪ੍ਰਭਜੋਤ ਕੌਰ ਡੋਡ, ਗੁਰਮੀਤ ਸਿੰਘ ਢਿੱਲੋਂ, ਖੁਸ਼ਵੰਤ ਸਿੰਘ, ਨਰਿੰਦਰਪਾਲ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਕੈਂਪ 'ਚ ਡਾਇਰੈਕਟਰ ਡਾ. ਗੁਰਸੇਵਕ ਸਿੰਘ ਅਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਡਾਕਟਰਾਂ ਨੂੰ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਤੰਬਾਕੂ ਛੁਡਾਊ ਕੇਂਦਰ ਅਤੇ ਟੀ.ਐਮ.ਜੇ. ਤੇ ਮੂੰਹ ਦੇ ਦਰਦ ਦੇ ਪ੍ਰਬੰਧਨ ਦੇ ਕੇਂਦਰ ਦਾ ਉਦਘਾਟਨ ਵੀ ਕੀਤਾ ਗਿਆ | ਕੈਂਪ ਦੇ ਪਹਿਲੇ ਦਿਨ 525 ਮਰੀਜ਼ਾਂ ਨੇ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਲੋਂ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ |
ਪਿ੍ੰਸੀਪਲ ਡਾ.ਐਮ.ਕੇ.ਸੁਨੀਲ ਨੇ ਦੱਸਿਆ ਕਿ ਕੈਂਪ ਦੌਰਾਨ ਹੱੱਡੀ 'ਚ ਪੱਕੇ ਤੌਰ 'ਤੇ ਇਕ ਦੰਦ ਲਗਵਾਉਣ (ਡੈਂਟਲ ਇਮਪਲਾਂਟ) ਦੀ ਰਜਿਸਟਰੇਸ਼ਨ ਵੀ ਕੀਤੀ ਜਾ ਰਹੀ ਹੈ ਤੇ ਜਿਸ ਦਾ ਖਰਚਾ ਸਿਰਫ 11 ਹਜ਼ਾਰ ਰੁਪਏ ਪ੍ਰਤੀ ਦੰਦ ਹੈ |
ਕੈਂਪ 'ਚ ਕਨਵੀਨਰ ਡਾ. ਤਰੁਨ ਕੁਮਾਰ, ਕੋ-ਕਨਵੀਨਰ ਡਾ. ਪ੍ਰਲਾਦ ਗੁਪਤਾ, ਡੈਂਟਲ ਕਾਲਜ ਦਾ ਸਮੂਹ ਸਟਾਫ਼, ਪਿ੍ੰਸੀਪਲ ਦਸਮੇਸ਼ ਫ਼ਿਜਿਉਥਰੈੱਪੀ ਕਾਲਜ ਡਾ.ਪੁਸ਼ਪਿੰਦਰ ਸਿੰਘ, ਪਿ੍ੰਸੀਪਲ ਦਸਮੇਸ਼ ਨਰਸਿੰਗ ਕਾਲਜ ਡਾ. ਭੁਪਿੰਦਰ ਕੌਰ, ਮੈਡੀਕਲ ਸੁਪਰਡੈਂਟ ਡਾ.ਐਮ.ਐਲ.ਕਪੂਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ.ਐਸ.ਐਸ.ਬਰਾੜ ਅਤੇ ਉੱਘੇ ਸਮਾਜ ਸੇਵੀ ਜਨਿੰਦਰ ਜੈਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਿੰਤਪੁਰਨੀ ਧਾਮ ਬੱਸ ਯਾਤਰਾ 11 ਨੂੰ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਮੌਕੇ ਕੰਪਿਊਟਰ ਅਧਿਆਪਕਾਂ ਨੇ ਮੰਗਾਂ ਰੱਖੀਆਂ
Ad Position 24