14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੁਰੂ ਨਾਨਕ ਮੋਦੀਖਾਨਾ ਨੂੰ ਸੇਵਾ ਕਾਰਜਾਂ ਲਈ 10,500 ਰੁਪਏ ਦੀ ਰਕਮ ਦਾ ਚੈਕ ਦਿੱਤਾ

Ad Position 21
No active advertisement
ਅਜੀਤ ਡੈਸਕ 12-04-2026
ਕੋਟਕਪੂਰਾ, 11 ਅਪੈ੍ਰਲ (ਮੋਹਰ ਸਿੰਘ ਗਿੱਲ)-ਸਥਾਨਕ ਸਮਾਜ ਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਦੀ ਅਗਵਾਈ ਹੇਠ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਦੇ ਸੰਚਾਲਕ ਹਰਪ੍ਰੀਤ ਸਿੰਘ ਖ਼ਾਲਸਾ ਨੂੰ 10,500 ਰੁਪਏ ਦਾ ਚੈੱਕ ਸੇਵਾ ਕਾਰਜਾਂ ਲਈ ਸੌਂਪਿਆ ਗਿਆ | ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ਨੇ ਦੱਸਿਆ ਕਿ ਪਹਿਲਾਂ ਗੁੱਡ ਮੌਰਨਿੰਗ ਕਲੱਬ ਵਲੋਂ ਆਪਣੇ ਤੌਰ 'ਤੇ ਲੋੜਵੰਦ ਪਰਿਵਾਰਾਂ ਦੀ ਮੱਦਦ ਕਰ ਦਿੱਤੀ ਜਾਂਦੀ ਸੀ, ਪਰ ਕੁਝ ਗਲਤ ਵਿਅਕਤੀਆਂ ਵਲੋਂ ਬਿਨ੍ਹਾਂ ਲੋੜ ਦੇ ਫ਼ਾਇਦਾ ਲੈਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹਰਪ੍ਰੀਤ ਸਿੰਘ ਖ਼ਾਲਸਾ ਤੋਂ ਪਹਿਲਾਂ ਪੜਤਾਲ ਕਰਵਾਈ ਜਾਂਦੀ ਹੈ ਅਤੇ ਫਿਰ ਮੱਦਦ ਯਕੀਨੀ ਬਣਾਈ ਜਾਂਦੀ ਹੈ ਤਾਂ ਜੋ ਮੱਦਦ ਦੀ ਰਾਸ਼ੀ ਸਿਰਫ਼ ਲੋੜਵੰਦ ਤੱਕ ਹੀ ਪਹੁੰਚ ਸਕੇ | ਸਰਪੰਚ ਜੋਗਿੰਦਰ ਸਿੰਘ ਸੂਰਘੁਰੀ, ਜਗਸੀਰ ਸਿੰਘ ਖਾਰਾ ਅਤੇ ਮਾਸਟਰ ਸੋਮਨਾਥ ਅਰੋੜਾ ਨੇ ਦੱਸਿਆ ਕਿ ਕਲੱਬ ਵਲੋਂ ਗੁਰੂ ਨਾਨਕ ਮੋਦੀਖਾਨਾ ਰਾਹੀਂ ਸੇਵਾ ਕਾਰਜ ਭਵਿੱਖ ਵਿਚ ਵੀ ਜਾਰੀ ਰਹਿਣਗੇ | ਐਡਵੋਕੇਟ ਰਣਜੀਤ ਸਿੰਘ ਕੱਕੜ, ਦਰਸ਼ਨ ਸਿੰਘ ਆਰੇਵਾਲਾ, ਗੁਰਚਰਨ ਸਿੰਘ ਬੱਬੂ, ਰਾਏਵਿੰਦਰ ਸਿੰਘ ਰਾਊ, ਸੁਖਵਿੰਦਰ ਸਿੰਘ ਬਾਗੀ, ਅਵਤਾਰ ਸਿੰਘ ਮੱਕੜ, ਰਾਜੂ ਸਚਦੇਵਾ, ਪਵਨ ਧੀਂਗੜਾ, ਪਰਮਜੀਤ ਸਿੰਘ ਮੱਕੜ, ਪੱਪਾ ਮਲਹੋਤਰਾ, ਟੀਟੂ ਛਾਬੜਾ, ਰਾਜਵਿੰਦਰ ਸਿੰਘ ਰਾਜਾ ਅਤੇ ਗੋਂਦਾ ਗੇਰਾ ਨੇ ਆਖਿਆ ਕਿ ਪਿਛਲੇ ਸਾਲ ਗੁੱਡ ਮੌਰਨਿੰਗ ਕਲੱਬ ਵਲੋਂ ਗੁਰੂ ਨਾਨਕ ਮੋਦੀਖਾਨਾ ਦੇ ਸਹਿਯੋਗ ਨਾਲ ਲਾਏ ਗਏ ਪੁਸਤਕ ਤਦਬੀਲੀ ਵਾਲੇ ਮੇਲੇ ਦੌਰਾਨ 25 ਲੱਖ ਰੁਪਏ ਦਾ ਮਾਪਿਆਂ ਦਾ ਆਰਥਿਕ ਤੌਰ 'ਤੇ ਫਾਇਦਾ ਹੋਇਆ, ਜੋ ਇਸ ਵਾਰ ਵੀ ਜਾਰੀ ਰਿਹਾ | ਹਰਪ੍ਰੀਤ ਸਿੰਘ ਖ਼ਾਲਸਾ ਨੇ ਕਲੱਬ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅੱਗ ਲੱਗਣ ਕਾਰਨ ਖੇਤ 'ਚ ਖੜ੍ਹੀ ਚਾਰ ਏਕੜ ਦੇ ਕਰੀਬ ਕਣਕ ਸੜ ਕੇ ਹੋਈ ਸੁਆਹ ਅਗਲੀ ਖ਼ਬਰ ਸੇਵਾ ਮੁਕਤ ਪਟਵਾਰੀ, ਕਾਨੂੰਗੋ ਤੇ ਨਾਇਬ ਤਹਿਸੀਲਦਾਰਾਂ ਦੀ ਜ਼ਿਲ੍ਹਾ ਪੱਧਰੀ ਸਾਂਝ ਮਿਲਣੀ ਹੋਈ
Ad Position 24