14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅੱਗ ਲੱਗਣ ਕਾਰਨ ਖੇਤ 'ਚ ਖੜ੍ਹੀ ਚਾਰ ਏਕੜ ਦੇ ਕਰੀਬ ਕਣਕ ਸੜ ਕੇ ਹੋਈ ਸੁਆਹ

Ad Position 21
No active advertisement
ਅਜੀਤ ਡੈਸਕ 12-04-2026
ਸਾਦਿਕ, 11 ਅਪ੍ਰੈਲ (ਆਰ. ਐਸ. ਧੁੰਨਾ)-ਸਾਦਿਕ ਤੋਂ ਫ਼ਿਰੋਜ਼ਪੁਰ ਵਾਲੀ ਸੜਕ ਦੇ ਨਾਲ ਲੱਗਦੇ ਪਿੰਡ ਸਾਧੂਵਾਲਾ ਦੇ ਰਕਬੇ ਵਿਚ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਚਾਰ ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪੀ੍ਰਤਮ ਸਿੰਘ ਪੁੱਤਰ ਨਿਰੰਜਨ ਸਿੰਘ, ਮਲਕੀਤ ਸਿੰਘ ਪੁੱਤਰ ਬਲਦੇਵ ਸਿੰਘ, ਗੁਰਮੇਲ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਜਗਮੀਤ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀ ਪਿੰਡ ਸਾਧੂਵਾਲਾ ਦੇ ਖੇਤਾਂ ਵਿਚ ਖੜ੍ਹੀ ਕਣਕ 'ਚੋਂ ਕਰੀਬ ਚਾਰ ਏਕੜ ਕਣਕ ਸੜ ਕੇ ਸੁਆਹ ਹੋ ਗਈ | ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਨੇੜਲੇ ਪਿੰਡਾਂ ਜੰਡਵਾਲਾ, ਢਿੱਲਵਾਂ ਖੁਰਦ ਅਤੇ ਸਾਧੂਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਲਾਊਡ ਸਪੀਕਰਾਂ ਰਾਹੀਂ ਅਵਾਜ਼ ਦਿੱਤੀ ਗਈ ਤਾਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਆਪੋ ਆਪਣੇ ਸਾਧਨਾਂ ਟਰੈਕਟਰਾਂ ਮਗਰ ਹਲ ਪਾ ਕੇ ਇਕੱਠੇ ਹੋ ਗਏ ਤੇ ਆਪਣੀ ਜਾਨ ਤੇ ਸਮਾਨ ਦੀ ਪ੍ਰਵਾਹ ਕੀਤੇ ਬਗੈਰ ਅੱਗ ਬੁਝਾਉਣ ਵਿਚ ਲੱਗ ਗਏ ਤੇ ਨੌਜਵਾਨਾਂ ਨੇ ਟਰੈਕਟਰਾਂ ਰਾਹੀਂ ਖੇਤ ਦੇ ਚੁਫੇਰੇ ਹਲ ਫ਼ੇਰ ਕੇ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ | ਲੋਕਾਂ ਅਨੁਸਾਰ ਅਜੇ ਤਾਂ ਖੇਤ ਵਿਚ ਸਿੱਲ ਸੀ ਤੇ ਕਣਕ ਵੀ ਗਿੱਲੀ ਸੀ ਜਿਸ ਕਰਕੇ ਜ਼ਿਆਦਾ ਨੁਕਸਾਨ ਹੋਣ ਤੋਂ ਬੱਚ ਗਿਆ | ਅੱਗ ਬੁਝਾਉਣ ਲਈ ਇਸ ਸੜਕ ਤੋਂ ਲੰਘਦੇ ਰਾਹਗੀਰਾਂ ਨੇ ਵੀ ਆਪੋ ਆਪਣੇ ਵਹੀਕਲ ਰੋਕ ਕੇ ਅਤੇ ਸਫ਼ੈਦੇ ਦੀਆਂ ਟਾਹਣੀਆਂ ਤੋੜ ਕੇ ਅੱਗ ਬੁਝਾਉਣ ਵਿਚ ਮਦਦ ਕੀਤੀ | ਐਨੇ ਵਿਚ ਕਿਸੇ ਨੇ ਥਾਣਾ ਸਾਦਿਕ ਅਤੇ ਫ਼ਰੀਦਕੋਟ ਵਿਖੇ ਫ਼ਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਤਾਂ ਥਾਣਾ ਸਾਦਿਕ ਦੇ ਮੁੱਖ ਅਫ਼ਸਰ ਗੁਰਲਾਲ ਸਿੰਘ ਗਿੱਲ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ | ਅੱਗ ਬੁਝਾਊ ਅਮਲੇ ਦੀ ਗੱਡੀ ਵੀ ਪੁੱਜ ਗਈ ਸੀ ਪਰ ਐਨੇ ਵਿਚ ਲੋਕਾਂ ਨੇ ਅੱਗ ਬੁਝਾ ਦਿੱਤੀ ਸੀ ਪਰ ਫਿਰ ਵੀ ਨੌਜਵਾਨ ਖੇਤ ਵਿਚ ਅਤੇ ਆਸ ਪਾਸ ਟਰੈਕਟਰ ਚਲਾਉਂਦੇ ਰਹੇ ਤਾਂ ਜੋ ਕਿਤੇ ਕੋਈ ਅੱਗ ਦੀ ਚੰਗਿਆੜੀ ਨਾ ਰਹਿ ਜਾਵੇ ਤੇ ਮੁੜ ਨੁਕਸਾਨ ਹੋ ਜਾਵੇ | ਇਕੱਠੇ ਹੋਏ ਲੋਕਾਂ ਨੇ ਅੱਗ ਲੱਗਣ ਦਾ ਕਾਰਨ ਖੇਤ ਵਿਚ ਲੱਗੀ 24ਘੰਟੇ ਬਿਜਲੀ ਸਪਲਾਈ ਦੀ ਸਵਿੱਚ ਦੱਸਿਆ ਕਿ ਇੱਥੋਂ ਸਪਾਰਕਿੰਗ ਹੋਣ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ | ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਦਿਕ ਵਿਖੇ ਅੱਗ ਬੁਝਾਊ ਅਮਲੇ ਦੀ ਪੱਕੀ ਗੱਡੀ ਖੜ੍ਹੀ ਕੀਤੀ ਜਾਵੇ ਤਾਂ ਜੋ ਅਜਿਹੀ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਦੇ ਕੰਮ ਆ ਸਕੇ | ਇਸ ਮੌਕੇ ਨਾਲ ਲੱਗਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਿੱਖ ਕੌਂਸਲ ਯੂ. ਐੱਸ. ਏ. ਵਲੋਂ ਸਕੂਲੀ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਨੂੰ ਸੇਵਾ ਕਾਰਜਾਂ ਲਈ 10,500 ਰੁਪਏ ਦੀ ਰਕਮ ਦਾ ਚੈਕ ਦਿੱਤਾ
Ad Position 24