ਮੋਗਾ, 11 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਕਦਮ ਦਰਸਾਉਂਦੀ ਹੈ | ਸੰਸਥਾ ਜੋ ਹਮੇਸ਼ਾ ਮੋਗਾ ਸ਼ਹਿਰ ਦੇ ਅੰਦਰ ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਸੇਵਾ ਦੇ ਉਪਰਾਲਿਆਂ ਵਿਚ ਸਰਗਰਮੀ ਤੇ ਉਤਸ਼ਾਹ ਨਾਲ ਹਿੱਸਾ ਲੈਂਦੀ ਹੈ | ਇਸ ਤੋਂ ਦੂਜਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ | ਇਹ ਪ੍ਰਗਟਾਵਾ ਦੇਵੀ ਦਾਸ ਕੇਵਲ ਕਿ੍ਸ਼ਨ ਚੈਰੀਟੇਬਲ ਟਰੱਸਟ ਦੀ ਮੁਖੀ ਮੈਡਮ ਇੰਦੂ ਪੁਰੀ ਨੇ ਕਲੱਬ ਵਲੋਂ ਕਰਵਾਏ ਇਕ ਸਨਮਾਨ ਸਮਾਗਮ ਦੌਰਾਨ ਪ੍ਰਗਟ ਕੀਤਾ | ਇਸ ਮੌਕੇ ਫ਼ੈਕਟਰੀ ਮੈਨੇਜਰ ਰਾਜਨ ਗਰਗ, ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਸਿੰਗਲਾ, ਸਕੱਤਰ ਵਿਵੇਕ ਮਜੀਠੀਆ ਤੇ ਪ੍ਰੋਜੈਕਟ ਚੇਅਰਮੈਨ ਗੌਰਵ ਜਿੰਦਲ ਮੌਜੂਦ ਸਨ | ਇਸ ਮੌਕੇ ਬੋਲਦਿਆਂ ਮੈਡਮ ਇੰਦੂ ਪੁਰੀ ਨੇ ਕਿਹਾ ਕਿ ਅਨਮੋਲ ਵੈਲਫੇਅਰ ਕਲੱਬ ਵਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਭਲਾਈ ਦੇ ਕੰਮ ਬਿਨਾਂ ਸ਼ੱਕ ਵਿਸ਼ਵ-ਵਿਆਪੀ ਪ੍ਰਸ਼ੰਸਾ ਦੇ ਯੋਗ ਹਨ | ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿਚ ਬਹੁਤ ਘੱਟ ਸੰਸਥਾਵਾਂ ਬਚੀਆਂ ਹਨ ਜੋ ਅਜਿਹੀ ਨਿਰਸਵਾਰਥ ਭਾਵਨਾ ਨਾਲ ਸੇਵਾ ਪਹਿਲਕਦਮੀਆਂ ਕਰਦੀਆਂ ਹਨ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਮੈਡਮ ਇੰਦੂ ਪੁਰੀ ਦਾ ਕਲੱਬ ਨੂੰ ਦਿੱਤੇ ਗਏ ਬੇਮਿਸਾਲ ਸਮਰਥਨ ਲਈ ਧੰਨਵਾਦ ਕੀਤਾ |p