14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਟਰੱਕ ਆਪ੍ਰੇਟਰ ਐਸੋਸੀਏਸ਼ਨ ਦਾ ਹਿਸਾਬ ਕਿਤਾਬ <br/>

Ad Position 21
No active advertisement
ਅਜੀਤ ਡੈਸਕ 12-04-2026
ਭਵਾਨੀਗੜ੍ਹ , 11 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਗੁਰੂ ਤੇਗ ਬਹਾਦਰ ਟਰੱਕ ਆਪ੍ਰੇਟਰ ਐੱਸੋਸੀਏਸ਼ਨ ਦੇ ਹਿਸਾਬ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਐੱਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਆਪਣੇ ਕਾਰਜਕਾਲ ਦੌਰਾਨ ਹੋਈ ਆਮਦਨ ਅਤੇ ਖ਼ਰਚਿਆਂ ਦਾ ਹਿਸਾਬ ਟਰੱਕ ਅਪਰੇਟਰਾਂ ਨੂੰ ਦਿੰਦਿਆਂ ਬਣੀ ਕਮੇਟੀ ਨੂੰ ਚੋਣ ਕਰਾਉਣ ਦਾ ਅਧਿਕਾਰ ਦੇ ਦਿੱਤੇ | ਇਸ ਮੌਕੇ 'ਤੇ ਭਾਵੇਂ ਟਰੱਕ ਅਪਰੇਟਰਾਂ ਵਿਚੋਂ ਕੁਝ ਵਿਅਕਤੀਆਂ ਨੇ ਹਿਸਾਬ ਕਿਤਾਬ ਸਹੀ ਨਾ ਹੋਣ ਦੇ ਦੋਸ਼ ਲਗਾਏ ਪਰ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਬੈਠ ਕੇ ਮਸਲਾ ਸੁਲਝਾਉਣ ਦਾ ਭਰੋਸਾ ਦੇ ਦਿੱਤਾ | ਅੱਜ ਹਿਸਾਬ ਦਾ ਸਮਾਂ ਰੱਖਿਆ ਹੋਣ ਕਾਰਨ ਪਹਿਲਾਂ ਐੱਸੋਸੀਏਸ਼ਨ ਦੇ ਸਾਬਕਾ ਪ੍ਰਧਾਨਾਂ ਦੀ ਡੀ.ਐੱਸ.ਪੀ ਨਾਲ ਮੀਟਿੰਗ ਹੋਈ, ਜਿਸ ਵਿਚ ਵਿਚਾਰ ਵਟਾਂਦਰਾ ਕਰਨ ਉਪਰੰਤ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਥਾਣਾ ਮੁਖੀ ਦੀ ਹਾਜ਼ਰੀ ਵਿਚ ਪ੍ਰਧਾਨ ਨੇ ਹਿਸਾਬ ਦਿੱਤਾ | ਜਾਣਕਾਰੀ ਦਿੰਦਿਆਂ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਿਸਾਬ ਦੇ ਦਿੱਤਾ ਗਿਆ ਹੈ, ਅੱਜ ਤੋਂ ਬਾਅਦ ਐੱਸੋਸੀਏਸ਼ਨ ਦਾ ਹਿਸਾਬ ਚੁਣੀ ਹੋਈ ਕਮੇਟੀ ਰੱਖੇਗੀ ਅਤੇ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਦੀ ਹੀ ਹੋਵੇਗੀ | ਇਸ ਦੌਰਾਨ ਕੁਝ ਚੋਣ ਲੜਨ ਦਾ ਚਾਹਵਾਨਾਂ ਵੱਲੋਂ ਵੱਖਰੀ ਇਕ ਮੀਟਿੰਗ ਕਰਦਿਆਂ ਐੱਸੋਸੀਏਸ਼ਨ ਦੀ ਚੁਣੀ ਕਮੇਟੀ ਦੇ ਨਾਲ ਇਕ ਹੋਰ ਕਮੇਟੀ ਬਣਾ ਕੇ ਟਰੱਕ ਅਪਰੇਟਰਾਂ ਤੋਂ ਇਸ ਦੀ ਪ੍ਰਵਾਨਗੀ ਲੈ ਲਈ | ਇਸ ਮੌਕੇ 'ਤੇ ਐੱਸੋ: ਦੇ ਸਾਬਕਾ ਪ੍ਰਧਾਨ ਵਿਪਨ ਸ਼ਰਮਾ, ਜਗਮੀਤ ਸਿੰਘ ਭੋਲਾ, ਰਣਜੀਤ ਸਿੰਘ ਤੂਰ, ਗੁਰਪ੍ਰੀਤ ਸਿੰਘ ਫੱਗੂਵਾਲਾ, ਭਰਭੂਰ ਸਿੰਘ ਫੱਗੂਵਾਲਾ, ਸਰਬਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਾਡੀ ਕਮੇਟੀ ਦੇ ਨਾਲ ਨਵੀਂ ਬਣੀ ਕਮੇਟੀ ਜਿਸ ਵਿਚ ਬਲਵੰਤ ਸਿੰਘ ਝਨੇੜੀ, ਮਿਸ਼ਰਾ ਸਿੰਘ ਚਹਿਲ, ਹਰਵਿੰਦਰ ਸਿੰਘ ਗੋਲਡੀ ਤੂਰ, ਤਰਸੇਮ ਸਿੰਘ ਜੱਗੀ, ਮਨਮਿੰਦਰ ਸਿੰਘ ਬਲਿਆਲ, ਅਵਤਾਰ ਸਿੰਘ ਮੱਖਣ ਅਦੇ ਗੁਰਦੀਪ ਸਿੰਘ ਬਹਿਲਾ ਵੀ ਸ਼ਾਮਿਲ ਹੋਣਗੇ ਜਿਹੜੇ ਅਗਲੀ ਚੋਣ ਪ੍ਰਸ਼ਾਸਨ ਤੋਂ ਸਮਾਂ ਲੈ ਕੇ ਕਰਵਾਉਣਗੇ | ਇਸ ਸਬੰਧੀ ਉਨ੍ਹਾਂ ਮਤਾ

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਯੂਥ ਕਲੱਬ ਅਤੇ ਸੁਰ ਆਂਗਨ ਦਾ ਪ੍ਰੋਗਰਾਮ 'ਜਸ਼ਨ-ਏ-ਵਿਸਾਖੀ' ਯਾਦਗਰੀ ਹੋ ਨਿਬੜਿਆ ਅਗਲੀ ਖ਼ਬਰ ਅਨਮੋਲ ਵੈੱਲਫੇਅਰ ਕਲੱਬ ਵਲੋਂ ਧਾਰਮਿਕ, ਸਮਾਜਿਕ ਤੇ ਭਾਈਚਾਰਕ ਸੇਵਾ ਦੇ ਉਪਰਾਲੇ ਸ਼ਲਾਘਾਯੋਗ ਕਦਮ ਹਨ-ਇੰਦੂ ਪੁਰੀ
Ad Position 24