ਫ਼ਰੀਦਕੋਟ, 11 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਅਤੇ ਸੁਰ ਆਂਗਨ ਪੰਜਾਬ ਵਲੋਂ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਸਹਿਯੋਗ ਨਾਲ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਪ੍ਰੋਗਰਾਮ ਜਸ਼ਨ-ਏ-ਵਿਸਾਖੀ ਕਲੱਬ ਦੇ ਪ੍ਰਧਾਨ ਪਿ੍ੰ: ਸੁਰੇਸ਼ ਅਰੋੜਾ ਦੀ ਯੋਗ ਅਗਵਾਈ ਅਤੇ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਕਲੱਬ ਦੇ ਸਮੂਹ ਮੈਂਬਰਾਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਫ਼ੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਸਮਾਗਮ ਦੇ ਮੁੱਖ ਮਹਿਮਾਨ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਫ਼ਰੀਦਕੋਟ ਸਨ | ਜਦ ਕਿ ਪ੍ਰਧਾਨਗੀ ਸੀਨੀਅਰ ਐਡਵੋਕੇਟ ਰਾਜ ਕੁਮਾਰ ਗੁਪਤਾ ਨੇ ਕੀਤੀ | ਪ੍ਰੋਗਰਾਮ ਦਾ ਉਦਘਾਟਨ ਪਿਯੂਸ਼ ਬਾਂਸਲ ਸਮਾਜ ਸੇਵੀ ਨੇ ਫ਼ੀਤਾ ਕੱਟ ਕੇ ਕੀਤਾ | ਵਿਸ਼ੇਸ਼ ਮਹਿਮਾਨਾਂ ਵਿਚ ਬਿੱਟੂ ਗਿੱਲ, ਐਡਵੋਕੇਟ ਨਾਇਬ ਸਿੰਘ ਸੰਘਾ, ਗੁਰਮੀਤ ਸਿੰਘ ਜਟਾਨਾ ਮੋਗਾ, ਵਿਸ਼ਾਲ ਬਾਂਸਲ ਅਤੇ ਵਿਜੇ ਕੁਮਾਰ ਛਾਬੜਾ ਸ਼ਾਮਿਲ ਸਨ | ਸਭ ਤੋਂ ਪਹਿਲਾਂ ਡਾ. ਰਾਜੇਸ਼ ਮੋਹਨ ਪਿ੍ੰਸੀਪਲ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ ਗਿਆ | ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਪਿ੍ੰ: ਸੁਰੇਸ਼ ਅਰੋੜਾ ਨੇ ਕਲੱਬ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਕਲੱਬ ਵਲੋਂ ਚਲਾਏ ਜਾ ਰਹੇ ਮਿ੍ਤਕ ਦੇਹ ਸੰਭਾਲ ਕੇਂਦਰ ਲਈ ਸੋਲਰ ਸਿਸਟਮ ਦੀ ਸਖ਼ਤ ਜ਼ਰੂਰਤ ਹੈ | ਜਿਸ 'ਤੇ ਗੁਰਤੇਜ ਸਿੰਘ ਖੋਸਾ ਨੇ ਸੋਲਰ ਸਿਸਟਮ ਲਈ ਗਰਾਂਟ ਦੇਣ ਦਾ ਐਲਾਨ ਕੀਤਾ ਤੇ ਕਲੱਬ ਮੈਂਬਰਾਂ ਨੇ ਗੁਰਤੇਜ ਸਿੰਘ ਖੋਸਾ ਦਾ ਧੰਨਵਾਦ ਕੀਤਾ | ਗੁਰਤੇਜ ਸਿੰਘ ਖੋਸਾ ਨੇ ਕਲੱਬ ਦੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਸਮਾਗਮ ਸਾਨੂੰ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ | ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ | ਜਸਬੀਰ ਸਿੰਘ ਜੱਸੀ ਜ਼ਿਲਾ ਗਈਡੇਸ ਕੌਂਸਲਰ ਨੇ ਵਿਸਾਖੀ ਦੇ ਦਿਹਾੜੇ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ | ਰਾਜ ਕੁਮਾਰ ਗੁਪਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਨੇ ਸਾਨੂੰ ਆਪਸੀ ਭਾਈ ਚਾਰਾ ਬਣਾਈ ਰੱਖਣ ਲਈ ਇਸ ਤਰਾਂ ਦੇ ਸਮਾਗਮ ਬਹੁਤ ਜ਼ਿਆਦਾ ਸਹਾਈ ਹੁੰਦੇ ਹਨ | ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਵਿੱਦਿਆਰਥੀਆਂ ਨੇ ਖੂਬ ਰੰਗ ਬੰਨਿ੍ਹਆ | ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਤੋਂ ਹੋ ਰਹੇ ਮੋਹ ਭੰਗ 'ਤੇ ਅਧਾਰਿਤ ਸਕਿਟ ਪੇਸ਼ ਕਰਕੇ ਢਿੱਡੀ ਪੀੜਾਂ ਪਾ ਦਿੱਤੀਆਂ | ਵਿਦਿਆਰਥੀਆਂ ਨੇ ਭੰਡਾਂ ਦੀ ਆਈਟਮ ਪੇਸ਼ ਕੀਤੀ | ਕਾਲਜ ਦੇ ਪੁਰਾਣੀ ਵਿਦਿਆਰਥੀ ਵਿਸ਼ਵਜੀਤ ਸਿੰਘ ਡੇਜ਼ੀ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ | ਨਰ ਸਿੰਘ ਨੇ ਵੀ ਗੀਤ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ | ਸੁਰ ਆਂਗਨ ਪੰਜਾਬ ਗਰੁੱਪ ਦੇ ਕਲਾਕਾਰਾਂ ਗਗਨ ਨੇ ਗੀਤ ਮੋਰਾ, ਮਾਧਵ ਅਰੋੜਾ ਅਤੇ ਲਖਵੀਰ ਨੇ ਸੂਫ਼ੀਆਨਾ ਗੀਤ ਪੇਸ਼ ਕੀਤੇ, ਹਰਸ਼ ਚਰਨ ਨੇ ਗੀਤ ਮਾਏ ਨੀਂ ਮੇਰੀ ਸੋਚ ਨੂੰ ਲੱਗਿਆ ਰੋਗ, ਸੰਦੀਪ ਸਿੰਘ ਸੰਗੀਤ ਅਧਿਆਪਕ ਆਗਿਆ ਪਾਲ ਨੇ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕਰਨ ਨੇ ਮਾਹੀਆ, ਗਗਨ ਕੌਰ ਨੇ ਇਕ ਮੇਰੀ ਅੱਖ ਕਾਸ਼ਨੀ ਅਤੇ ਮਿਰਜ਼ਾ ਪੇਸ਼ ਕਰਕੇ ਬਹੁਤ ਵਾਹ ਵਾਹ ਖੱਟੀ | ਇਸ ਗਰੁੱਪ ਨੇ ਗੁਲਦਸਤਾ ਪੇਸ਼ ਕੀਤਾ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ | ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ ਦੀਆਂ ਮੁਟਿਆਰਾਂ ਨੇ ਗਿੱਧਾ ਪੇਸ਼ ਕੀਤਾ | ਕਾਲਜ ਦੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਲੱਬ ਮੈਂਬਰਾਂ ਨੇ ਸਮੁੱਚੇ ਰੂਪ ਵਿਚ ਭੰਗੜੇ ਪਾਏ | ਨੈਸ਼ਨਲ ਯੂਥ ਕਲੱਬ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਸਹਿਯੋਗੀ ਅਤੇ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ | ਕਲੱਬ ਦੇ ਜਨਰਲ ਸਕੱਤਰ ਸੋਨੂੰ ਜੈਨ ਨੇ ਸਭਨਾ ਦਾ ਧੰਨਵਾਦ ਕੀਤਾ | ਇਸ ਮੌਕੇ ਕਲੁਨ ਦੇ ਆਲ ਪ੍ਰੋਜੈਕਟ ਚੇਅਰਮੈਨ ਅਜੇ ਪਾਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਬਾਂਸਲ, ਮੀਤ ਪ੍ਰਧਾਨ ਰਾਕੇਸ਼ ਮਿੱਤਲ, ਸੁਖਵਿੰਦਰ ਸਿੰਘ ਜੌਹਰ, ਗੁਰਪ੍ਰੀਤ ਸਿੰਘ ਰਾਜਾ, ਪੀ ਆਰ ਓ ਰਾਜਿੰਦਰ ਦਾਸ ਰਿੰਕੂ, ਦਫ਼ਤਰ ਇੰਚਾਰਜ ਸੁਰਿੰਦਰ ਕੁਮਾਰ, ਕਲੱਬ ਦੇ ਸਲਾਹਕਾਰ ਅਸ਼ੋਕ ਸੱਚਰ, ਦਵਿੰਦਰ ਸਿੰਘ, ਪਿ੍ਤਪਾਲ ਸਿੰਘ ਕੋਹਲੀ, ਰਾਜੇਸ਼ ਕੁਮਾਰ ਸੁਖੀਜਾ, ਡਾਕਟਰ ਪਰਮਿੰਦਰ ਸਿੰਘ, ਕਮਲ ਸੱਚਰ, ਮੰਜੂ ਸੁਖੀਜਾ, ਕਿਰਨ ਸੁਖੀਜਾ, ਮੰਜੂ ਬਾਲਾ, ਪਰਮਜੀਤ ਕੌਰ, ਪ੍ਰੋ. ਮਨਮਿੰਦਰ ਕੌਰ, ਪ੍ਰੋ. ਜਸਬੀਰ ਕੌਰ, ਪ੍ਰੋ. ਬੀਰ ਇੰਦਰ ਸਿੰਘ, ਪ੍ਰੋ. ਰਣਜੀਤ ਸਿੰਘ ਬਾਜਵਾ, ਰੁਪਿੰਦਰ ਕੌਰ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਫ਼ਰੀਦਕੋਟ ਧਰਮਵੀਰ ਸਿੰਘ, ਨਰਿੰਦਰ ਸਿੰਘ ਗਿੱਲ, ਡਾ. ਬਲਜੀਤ ਸ਼ਰਮਾ, ਸੁਰਜੀਤ ਸਿੰਘ ਸੇਵਾ ਮੁਕਤ, ਡਾ. ਰੇਸ਼ਮ ਸਿੰਘ ਬਾਹੀਆ, ਪਰਵੀਨ ਕਾਲਾ, ਪ੍ਰੇਮ ਖਰਬੰਦਾ, ਹੈੱਡ ਮਾਸਟਰ ਜਸਵਿੰਦਰ ਸਿੰਘ ਕੈਂਥ, ਗੁਰਿੰਦਰ ਸਿੰਘ, ਸਿਕੰਦਰ ਸਿੰਘ, ਨਰਿੰਦਰ ਸਿੰਘ ਗਿੱਲ, ਗੁਰਜੀਤ ਸਿੰਘ ਢਿੱਲੋਂ ਅਤੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਿਲ ਸਨ | ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਤੇ ਸੰਗੀਤ ਅਧਿਆਪਕ ਹਰਪ੍ਰੀਤ ਕੌਰ ਨੇ ਕੀਤਾ |