26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਤੀਜਾ ਤਿੰਨ ਰੋਜ਼ਾ ਨਾਟਕ ਮੇਲਾ ਅੱਜ ਤੋਂ

Ad Position 21
No active advertisement
ਅਜੀਤ ਡੈਸਕ 17-04-2026
ਫ਼ਰੀਦਕੋਟ, 16 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਫ਼ਿਰਦੌਸ ਰੰਗਮੰਚ ਰਜਿ: ਵਲੋਂ ਤੀਜਾ ਤਿੰਨ ਰੋਜ਼ਾ ਨਾਟਕ ਮੇਲਾ 17, 18 ਅਤੇ 19 ਅਪ੍ਰੈਲ ਨੂੰ ਰੋਜ਼ਾਨਾ ਸ਼ਾਮ 6:30 ਵਜੇ ਸ਼ਹੀਦ ਭਗਤ ਸਿੰਘ ਕਿਲ੍ਹਾ ਪਾਰਕ, ਨੇੜੇ ਬੱਸ ਸਟੈਂਡ, ਕੋਟਕਪੂਰਾ ਵਿਖੇ ਕਰਵਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਰਾਜਿੰਦਰ ਬੁੱਲਟ, ਮੱਖ ਸਲਾਹਕਾਰ ਪ੍ਰੋ. ਡਾ. ਕੁਲਬੀਰ ਮਲਿਕ, ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਪਹਿਲੇ ਦਿਨ 17 ਅਪ੍ਰੈਲ ਨੂੰ ਸਾਹਿਤਕ ਸੰਗੀਤ ਨਾਲ ਸੁਰ ਆਂਗਣ ਦੇ ਕਲਾਕਾਰ ਸੰਦੀਪ ਸਿੰਘ ਪ੍ਰੋਗਰਾਮ ਦਾ ਮੁੱਢ ਬੰਨਣਗੇ ਅਤੇ ਸਿਰਜਣਾ ਆਰਟ ਗਰੁੱਪ ਰਾਏਕੋਟ ਵਲੋਂ ਡਾ. ਕੁਲਦੀਪ ਦੀਪ ਦਾ ਲਿਖਿਆ ਅਤੇ ਪੰਜਾਬ ਦੇ ਨਾਮਵਰ ਨਿਰਦੇਸ਼ਕ ਡਾ. ਸੋਮਪਾਲ ਹੀਰਾ ਵਲੋਂ ਤਿਆਰ ਨਾਟਕ 'ਬੱਚੇ ਜੋ ਬਚੇ ਨਹੀਂ' ਖੇਡਿਆ ਜਾਵੇਗਾ | ਦੂਜੇ ਦਿਨ 18 ਅਪ੍ਰੈਲ ਨੂੰ ਸੂਫ਼ੀ ਗਾਇਕ ਗੁਲਾਬ ਫ਼ਰੀਦ ਪ੍ਰੋਗਰਾਮ ਸ਼ੁਰੂਆਤ ਕਰਨਗੇ ਅਤੇ ਸਾਰਥਕ ਰੰਗਮੰਚ ਪਟਿਆਲਾ ਵਲੋਂ ਰਾਜਵਿੰਦਰ ਸਿੰਘ-ਡਾ. ਲੱਖਾ ਲਹਿਰੀ ਵਲੋਂ ਲਿਖਿਆ ਨਾਟਕ 'ਰੀਟੇਕ ਜ਼ਿੰਦਗੀ' ਖੇਡਿਆ ਜਾਵੇਗਾ | ਤੀਜੇ ਦਿਨ ਗਾਇਕ ਸਿਮਰ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ | ਇਸ ਮੌਕੇ ਫ਼ਿਰਦੌਸ ਰੰਗਮੰਚ ਫ਼ਰੀਦਕੋਟ ਵਲੋਂ ਡਾ. ਕੁਲਬੀਰ ਮਲਿਕ ਵਲੋਂ ਲਿਖਿਆ ਅਤੇ ਉੱਭਰਦੇ ਨਾਟਕ ਨਿਰਦੇਸ਼ਕ ਰਾਜਿੰਦਰ ਬੁੱਲਟ ਵਲੋਂ ਤਿਆਰ ਨਾਟਕ 'ਸਾਰੰਗੀਆਂ' ਖੇਡਿਆ ਜਾਵੇਗਾ | ਸਮਾਗਮ 'ਚ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਾਸਲਰ ਫ਼ਰੀਦਕੋਟ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ 31ਵੇਂ ਜਥੇ ਨੇ ਬਰਗਾੜੀ ਵਿਖੇ ਗਿ੍ਫ਼ਤਾਰੀ ਦਿੱਤੀ ਅਗਲੀ ਖ਼ਬਰ ਹੈਂਡਬਾਲ ਕੋਚ ਜਸਵੰਤ ਰਾਏ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
Ad Position 24