ਕੋਟਕਪੂਰਾ, 16 ਅਪੈ੍ਰਲ (ਮੇਘਰਾਜ)-ਕੋਟਕਪੂਰਾ ਵਾਸੀ ਹੈਂਡਬਾਲ ਦੇ ਪ੍ਰਸਿੱਧ ਕੋਚ ਤੇ ਉੱਘੇ ਗਾਇਕ ਗੁਰਦਾਸ ਮਾਨ ਦੇ ਨਜ਼ਦੀਕੀ ਮਿੱਤਰ ਜਸਵੰਤ ਰਾਏ ਸ਼ਰਮਾ (76) ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ | ਉਨ੍ਹਾਂ ਦਾ ਅੱਜ ਬੜੇ ਗਮਗੀਨ ਮਾਹੌਲ 'ਚ ਕੋਟਕਪੂਰਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ | ਉਨ੍ਹਾਂ ਨੇੜਲੇ ਪਿੰਡ ਢਿਲਵਾਂ ਕਲਾਂ ਵਿਖੇ ਲੰਮਾ ਸਮਾਂ ਸੈਂਕੜੇ ਖਿਡਾਰੀਆਂ ਨੂੰ ਖੇਡਾਂ ਦੀ ਸਿਖਲਾਈ ਦਿੱਤੀ | ਉਨ੍ਹਾਂ ਦੇ ਅਨੇਕਾਂ ਵਿਦਿਆਰਥੀ ਪੁਲਿਸ ਸਮੇਤ ਹੋਰ ਕਈ ਸਰਕਾਰੀ ਮਹਿਕਮਿਆਂ 'ਚ ਲੱਗੇ ਹੋਏ ਹਨ | ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ, ਅਧਿਆਪਕ, ਵਿਦਿਆਰਥੀ, ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਰਾਜਸੀ ਆਗੂ ਹਾਜ਼ਰ ਸਨ ਜਿਨ੍ਹਾਂ 'ਚ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ, ਦਰਸ਼ਨ ਸਿੰਘ ਢਿਲਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ, ਦਰਸ਼ਨਪਾਲ ਸ਼ਰਮਾ, ਰਾਮਪਾਲ ਬਰਗਾੜੀ, ਮਹੰਤ ਗੋਪਾਲਾ ਨੰਦ ਜੀ, ਮਹੰਤ ਸ੍ਰੀ ਨਿਵਾਸ ਜੀ, ਕੌਂਸਲਰ ਸੁਤੰਤਰ ਜੋਸ਼ੀ ਤੇ ਸਿਮਰਜੀਤ ਸਿੰਘ, ਸਾਬਕਾ ਸਰਪੰਚ ਅੰਮਿ੍ਤਲਾਲ ਸ਼ਰਮਾ, ਕਿਸ਼ੋਰੀ ਲਾਲ ਪੱਪੂ ਅਤੇ ਮਨਤਾਰ ਸਿੰਘ ਸੋਢੀ, ਦਰਸ਼ਨ ਸਿੰਘ ਫੌਜੀ, ਸੰਦੀਪ ਸਿੰਘ ਗੋਂਦਾਰਾ, ਕੁਲਵੰਤ ਸਿੰਘ ਚਾਨੀ, ਪ੍ਰੇਮ ਚਾਵਲਾ, ਉੱਘੇ ਗਾਇਕ ਦਿਲਬਾਗ ਚਹਿਲ, ਲਛਮਣ ਸਿੰਘ ਢਿਲਵਾਂ, ਜਸਕਰਤਾਰ ਸਿੰਘ ਢਿੱਲੋਂ, ਪ੍ਰੀਤਮ ਸਿੰਘ, ਲਖਵਿੰਦਰ ਸ਼ਰਮਾ, ਮਲਕੀਤ ਸਿੰਘ, ਸੋਮਨਾਥ ਅਰੋੜਾ ਸਮੇਤ ਹੋਰ ਵੀ ਪਤਵੰਤੇ ਵਿਅਕਤੀ ਹਾਜ਼ਰ ਸਨ |